Home Corruption News ਵਿਜੀਲੈਂਸ ਵਿਭਾਗ ਵਲੋਂ ਦੰਦਾਂ ਦਾ ਡਾਕਟਰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਵਿਜੀਲੈਂਸ ਵਿਭਾਗ ਵਲੋਂ ਦੰਦਾਂ ਦਾ ਡਾਕਟਰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

0

ਵਿਜੀਲੈਂਸ ਵਿਭਾਗ ਵਲੋਂ ਇੱਕ ਡਾਕਟਰ ਨੂੰ 8500 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲੈਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਸੁਦਰਸ਼ਨ ਸੈਣੀ ਨੇ ਦੱਸਿਆ ਕਿ ਭਵਾਨੀਗੜ੍ ਦੇ ਸਰਕਾਰੀ ਹਸਪਤਾਲ ‘ਚ ਦੰਦਾਂ ਦੇ ਡਾਕਟਰ ਵਲੋਂ ਪਿੰਡ ਮਸਾਣੀ ਦੇ ਵਾਸੀ ਨਿਰਭੈ ਸਿੰਘ ਪੁੱਤਰ ਮਹਿੰਦਰ ਸਿੰਘ ਵਲੋਂ ਆਪਣੀ ਪਤਨੀ ਦੇ ਦੰਦ ਲਗਵਾਉਣ ਲਈ 10500 ਰੁਪਏ ਮੰਗੇ ਗਏ ਸਨ।

ਉਕਤ ਵਿਅਕਤੀ ਨੇ ਉਸ ਨੂੰ 2 ਹਜ਼ਾਰ ਰੁਪਏ ਦੇ ਦਿੱਤੇ ਅਤੇ ਬਾਕੀ ਪੈਸੇ ਅੱਜ ਦੇਣੇ ਸਨ। ਇਸ ਦੌਰਾਨ ਉਸ ਨੇ ਵਿਜੀਲੈਂਸ ਵਿਭਾਗ ਨਾਲ ਸੰਪਰਕ ਕੀਤਾ ਤਾਂ ਵਿਭਾਗ ਨੇ ਉਕਤ ਡਾਕਟਰ ਨੂੰ ਅੱਜ 8500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

Exit mobile version