Home Corruption News ਰਿਸ਼ਵਤ ਮਾਮਲੇ ’ਚ ਫਰਾਰ ਡਰੱਗ ਇੰਸਪੈਕਟਰ ਨੇ ਸੁਪਰੀਮ ਕੋਰਟ ਵਲੋਂ ਜ਼ਮਾਨਤ ਪਟੀਸ਼ਨ...

ਰਿਸ਼ਵਤ ਮਾਮਲੇ ’ਚ ਫਰਾਰ ਡਰੱਗ ਇੰਸਪੈਕਟਰ ਨੇ ਸੁਪਰੀਮ ਕੋਰਟ ਵਲੋਂ ਜ਼ਮਾਨਤ ਪਟੀਸ਼ਨ ਖਾਰਜ ਕਰਨ ਉਪਰੰਤ ਕੀਤਾ ਆਤਮ ਸਮਰਪਣ

0

ਚੰਡੀਗੜ੍ਹ :-ਚੰਡੀਗੜ੍ਹ ‘ਚ 1 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ‘ਚ ਫਰਾਰ ਚੱਲ ਰਹੇ ਡਰੱਗ ਕੰਟਰੋਲ ਅਫਸਰ ਸੁਨੀਲ ਚੌਧਰੀ ਨੇ ਅੱਜ ਜ਼ਿਲ੍ਹਾ ਅਦਾਲਤ ‘ਚ ਆਤਮ ਸਮਰਪਣ ਕਰ ਦਿਤਾ ਹੈ। ਉਹ ਕਰੀਬ 5 ਮਹੀਨਿਆਂ ਤੋਂ ਫਰਾਰ ਸੀ। ਅਦਾਲਤ ਨੇ ਸੁਨੀਲ ਚੌਧਰੀ ਨੂੰ 3 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿਤਾ ਹੈ। ਗ੍ਰਿਫ਼ਤਾਰੀ ਤੋਂ ਬਚਣ ਲਈ ਮੁਲਜ਼ਮ ਨੇ ਪਹਿਲਾਂ ਜ਼ਿਲ੍ਹਾ ਅਦਾਲਤ ਅਤੇ ਫਿਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ
ਦੋਵਾਂ ਥਾਵਾਂ ਤੋਂ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਉਸ ਨੇ ਸੁਪਰੀਮ ਕੋਰਟ ਤਕ ਪਹੁੰਚ ਕੀਤੀ। ਸੁਪਰੀਮ ਕੋਰਟ ਵਲੋਂ ਪਟੀਸ਼ਨ ਖਾਰਜ ਹੋਣ ਮਗਰੋਂ ਅੱਜ ਉਸ ਨੇ ਅਦਾਲਤ ਵਿਚ ਆਤਮ ਸਮਰਪਣ ਕਰ ਦਿਤਾ ਹੈ। ਕੱਲ੍ਹ ਹੀ ਸੁਪਰੀਮ ਕੋਰਟ ਨੇ ਉਸ ਨੂੰ ਆਤਮ ਸਮਰਪਣ ਕਰਨ ਦਾ ਹੁਕਮ ਦਿਤਾ ਸੀ।ਵਿਜੀਲੈਂਸ ਬਿਊਰੋ ਨੇ ਸਤੰਬਰ 2023 ਵਿਚ ਮੁਲਜ਼ਮ ਸੁਨੀਲ ਚੌਧਰੀ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਉਸ ਸਮੇਂ ਸੁਨੀਲ ਚੌਧਰੀ ਦੇ ਸਾਥੀ ਅਸ਼ੋਕ ਨਰੂਲਾ ਨੂੰ 25,000 ਰੁਪਏ ਦੀ ਰਿਸ਼ਵਤ ਦੀ ਪਹਿਲੀ ਕਿਸ਼ਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਮੁਲਜ਼ਮ ਉਦੋਂ ਤੋਂ ਹੀ ਫਰਾਰ ਸੀ। ਇਸ ਮਾਮਲੇ ਤੋਂ ਬਾਅਦ ਚੰਡੀਗੜ੍ਹ ਸਿਹਤ ਵਿਭਾਗ ਨੇ ਉਸ ਨੂੰ ਮੁਅੱਤਲ ਕਰ ਦਿਤਾ ਸੀ। ਫੜੇ ਗਏ ਮੁਲਜ਼ਮ ਨਰੂਲਾ ਤੋਂ ਪੁੱਛਗਿੱਛ ਦੌਰਾਨ ਉਸ ਦਾ ਨਾਂਅ ਸਾਹਮਣੇ ਆਇਆ ਸੀ।
ਇਲਜ਼ਾਮ ਹਨ ਕਿ ਧਨਾਸ ਵਿਚ ਇਕ ਸਰਜੀਕਲ ਸਟੋਰ ਵਿਚ ਕਮੀਆਂ ਦੱਸ ਦੇ ਉਸ ਨੂੰ ਸੀਲ ਕਰਨ ਦੀ ਧਮਕੀ ਦਿਤੀ ਗਈ ਸੀ। ਇਸ ਵਿਚ ਸਟੋਰ ਮਾਲਕ ਤੋਂ ਇਕ ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ। ਬਾਅਦ ਵਿਚ ਵਿਚੋਲੇ ਅਸ਼ੋਕ ਨਰੂਲਾ ਰਾਹੀਂ 80 ਹਜ਼ਾਰ ਰੁਪਏ ਵਿਚ ਸੌਦਾ ਹੋਇਆ। ਪੀੜਤ ਨੇ ਇਹ ਸ਼ਿਕਾਇਤ ਵਿਜੀਲੈਂਸ ਬਿਊਰੋ ਨੂੰ ਦਿਤੀ ਸੀ। ਵਿਜੀਲੈਂਸ ਬਿਊਰੋ ਨੇ ਜਾਲ ਵਿਛਾ ਕੇ ਵਿਚੋਲੇ ਨੂੰ ਕਾਬੂ ਕੀਤਾ ਸੀ।

Exit mobile version