Home Religious News ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਯੋਜਨਾ ਤਹਿਤ ਵਿਸ਼ੇਸ਼ ਰੇਲ ਗੱਡੀ ਮੌੜ ਤੋਂ...

ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਯੋਜਨਾ ਤਹਿਤ ਵਿਸ਼ੇਸ਼ ਰੇਲ ਗੱਡੀ ਮੌੜ ਤੋਂ ਰਵਾਨਾ

0

ਬਠਿੰਡਾ, : ਮੁੱਖ ਮੰਤਰੀ ਤੀਰਥ ਦਰਸਨ ਯਾਤਰਾ ਯੋਜਨਾ ਤਹਿਤ ਅੱਜ ਵਿਸ਼ੇਸ ਰੇਲ ਗੱਡੀ ਨੰਦੇੜ ਸਾਹਿਬ ਲਈ ਮੌੜ ਰੇਲਵੇ ਸਟੇਸ਼ਨ ਤੋਂ ਢੋਲ ਨਗਾੜੇ ਅਤੇ ਬਾਜੇ ਗਾਜਿਆਂ ‘ਚ ਰਵਾਨਾ ਕੀਤੀ ਗਈ। ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ਼੍ਰੀ ਜਨਮੇਜਾ ਸਿੰਘ ਸੇਖੋਂ ਨੇ ਸਜੀ-ਧਜੀ ਰੇਲ ਗੱਡੀ ਨੂੰ ਹਰੀ ਝੰਡੀ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਸਦਕਾ ਹਰ ਕੋਈ ਆਪਣੇ ਧਾਰਮਿਕ ਸਥਾਨਾਂ ਦੀ ਯਾਤਰਾ ਕਰ ਸਕਦਾ ਹੈ। ਉਨਾਂ ਦੱਸਿਆ ਕਿ ਅੱਜ 1000 ਦੇ ਕਰੀਬ ਯਾਤਰੀ ਮੌੜ ਤੋਂ ਨੰਦੇੜ ਸਾਹਿਬ ਗੁਰੂ ਦਰਸ਼ਨਾਂ ਲਈ ਗਏ ਹਨ।
ਇਸ ਤੋਂ ਪਹਿਲਾਂ ਇਸ ਸਕੀਮ ਤਹਿਤ 5 ਅਪਰੈਲ ਨੂੰ ਵਿਸ਼ੇਸ਼ ਰੇਲਗੱਡੀ ਵਾਰਾਣਸੀ ਅਤੇ 20 ਅਪਰੈਲ ਨੂੰ ਵਿਸ਼ੇਸ਼ ਰੇਲਗੱਡੀ ਨੰਦੇੜ ਸਾਹਿਬ ਵਿਖੇ ਸ਼ਰਧਾਲੂਆਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਕੇ ਲਿਆਈ ਸੀ। ਇਸ ਮੌਕੇ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਮਤੀ ਸ਼ੇਨਾ ਅਗਰਵਾਲ, ਐਸ.ਡੀ.ਐਮ. ਸ਼੍ ਅਨਮੋਲ ਸਿੰਘ ਧਾਲੀਵਾਲ, ਜ਼ਿਲਾ ਟਰਾਂਸਪੋਰਟ ਅਫ਼ਸਰ ਸ਼੍ ਲਤੀਫ਼ ਅਹਿਮਦ ਆਦਿ ਹਾਜ਼ਰ ਸਨ।
ਸ਼੍ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ਼ਰਧਾਲੂਆਂ ਨੂੰ ਸ੍ ਨਾਂਦੇੜ ਸਾਹਿਬ, ਵਾਰਾਣਸੀ, ਕਟੜਾ, ਸਾਲਾਸਰ ਧਾਮ ਅਤੇ ਅਜਮੇਰ ਸ਼ਰੀਫ਼ ਵਰਗੇ ਪਵਿੱਤਰ ਸਥਾਨਾਂ ਦੇ ਦਰਸ਼ਨਾਂ ਲਈ ਮੁਫ਼ਤ ਰੇਲ ਜਾਂ ਬੱਸ ਸੇਵਾ ਅਤੇ ਰਹਿਣ ਸਹਿਣ ਦੀ ਸਹੂਲਤ ਮੁਹਈਆ ਕਰਵਾਈ ਜਾਂਦੀ ਹੈ। ਯਾਤਰੀਆਂ ਨੂੰ ਖਾਣਾ ਪਾਣੀ, ਅਰਾਮਦਾਇਕ ਰਹਿਣ ਸਹਿਣ ਦੀ ਸੁਵਿਧਾ ਅਤੇ ਮੁਫ਼ਤ ਸਫ਼ਰ ਪੰਜਾਬ ਸਰਕਾਰ ਵਲੋਂ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਪੰਜਾਬ ਸਰਕਾਰ ਦੁਆਰਾ ਮੁਫ਼ਤ ਯਾਤਰਾ ਅਤੇ ਖਾਣਾ ਆਦਿ ਮੁਹੱਈਆ ਕਰਵਾਉਣ ਤੋਂ ਇਲਾਵਾ ਯਾਤਰੀਆਂ ਨੂੰ ਮੁਫ਼ਤ ਟੈਲੀਫੋਨ ਸੁਵਿਧਾ ਵੀ ਟਰੇਨ ‘ਚ ਮੁਹੱਈਆ ਕਰਵਾਈ ਗਈ ਹੈ। ਇਹ ਸੁਵਿਧਾ ਉਨਾਂ ਯਾਤਰੀਆਂ ਲਈ ਬਹੁਤ ਲਾਭਦਾਇਕ ਸਿੱਧ ਹੋਈ ਜਿਨਾਂ ਦੇ ਮੋਬਾਇਲ ਫੋਨ ਪੰਜਾਬ ‘ਚੋ ਬਾਹਰ ਜਾ ਕੇ ਬੰਦ ਹੋ ਗਏ ਅਤੇ ਉਹ ਆਪਣੇ ਪਰਿਵਾਰਾਂ ਨਾਲ ਗਲ ਕਰਨ ਤੋਂ ਵਾਂਝੇ ਰਹਿ ਗਏ। ਸਰਕਾਰ ਦੁਆਰਾ ਲੋਕਾਂ ਨੂੰ ਮੁਫ਼ਤ ਟੇੈਲੀਫੋਨ ਸੁਵਿਧਾ ਮੁਹੱਈਆ ਕਰਵਾਕੇ ਲੋਕਾਂ ਨੂੰ ਉਨਾਂ ਦੇ ਪਰਿਵਾਰਾਂ ਨਾਲ ਤਾਲਮੇਲ ਕਾਇਮ ਰਖਣ ਲਈ ਮਦਦ ਕੀਤੀ ਜਾ ਰਹੀ ਹੈ।

Exit mobile version