Home Sports News ਭਾਰਤ-ਇੰਗਲੈਂਡ ਵਿਚਾਲੇ ਪਹਿਲਾ ਟੈਸਟ ਮੈਚ ਅੱਜ, ਇੰਗਲੈਂਡ ਨੇ ਟਾਸ ਜਿੱਤ ਕੀਤਾ ਬੱਲੇਬਾਜ਼ੀ...

ਭਾਰਤ-ਇੰਗਲੈਂਡ ਵਿਚਾਲੇ ਪਹਿਲਾ ਟੈਸਟ ਮੈਚ ਅੱਜ, ਇੰਗਲੈਂਡ ਨੇ ਟਾਸ ਜਿੱਤ ਕੀਤਾ ਬੱਲੇਬਾਜ਼ੀ ਦਾ ਫੈਸਲਾ

0

ਨਵੀਂ ਦਿੱਲੀ,  :ਟੀਮ ਇੰਡੀਆ ‘ਤੇ ਇੰਗਲੈਂਡ ਵਿਚਾਲੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਚੇਨਈ ਦੇ ਚੇਪਕ ਸਟੇਡੀਅਮ ‘ਚ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇੰਗਲੈਂਡ ਦੇ ਕਪਤਾਨ ਜੋਅ ਰੂਟ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਰੂਟ ਆਪਣਾ 100ਵਾਂ ਟੈਸਟ ਖੇਡ ਰਿਹਾ ਹੈ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਪਿੱਚ ਨੂੰ ਪਹਿਲਾਂ ਬੱਲੇਬਾਜ਼ੀ ਲਈ ਵਧੀਆ ਦੱਸਿਆ ਹੈ। ਟੀਮ ਇੰਡੀਆ ਨੇ ਕੁਲਦੀਪ ਯਾਦਵ ਨੂੰ ਪਲੇਅ 11 ‘ਚ ਮੌਕਾ ਨਹੀਂ ਦਿੱਤਾ ਹੈ।ਟੀਮ ਇੰਡੀਆ ਇੱਕ ਵਾਰ ਫਿਰ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ‘ਚ ਮੈਦਾਨ ‘ਚ ਉਤਰਨ ਲਈ ਤਿਆਰ ਹੈ। ਹਾਲਾਂਕਿ, ਟਾਸ ਤੋਂ ਠੀਕ ਪਹਿਲਾਂ, ਭਾਰਤੀ ਟੀਮ ਨੂੰ ਅਕਸ਼ਰ ਪਟੇਲ ਦੀ ਸੱਟ ਕਾਰਨ ਵੱਡਾ ਝਟਕਾ ਲੱਗਾ ਹੈ। ਇੰਗਲੈਂਡ ਦੀ ਟੀਮ ਸ਼੍ਰੀਲੰਕਾ ਨੂੰ 2-0 ਨਾਲ ਹਰਾ ਕੇ ਭਾਰਤ ਪਹੁੰਚੀ ਹੈ।ਇੰਗਲੈਂਡ: ਰੋਰੀ ਬਰਨਜ਼, ਡੋਮਿਨਿਕ ਸਿਬਲੀ, ਜੋਅ ਰੂਟ (ਕਪਤਾਨ), ਡੈਨੀਅਲ ਲਾਰੈਂਸ, ਜੋਸ ਬਟਲਰ (ਵਿਕਟਕੀਪਰ), ਬੇਨ ਸਟੋਕਸ, ਓਲੀ ਪੋਪ, ਡੋਮ ਬੇਸ, ਜੈਕ ਲੀਚ, ਜੇਮਜ਼ ਐਂਡਰਸਨ ਅਤੇ ਜੋਫਰਾ ਆਰਚਰ।ਭਾਰਤ ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਿਆ ਰਹਾਣੇ, ਰਿਸ਼ਭ ਪੰਤ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਆਰ ਅਸ਼ਵਿਨ, ਨਦੀਮ, ਇਸ਼ਾਂਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ।

Exit mobile version