Home Political News ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਚੋਣਾਂ ਵਿੱਚ ਮਹਿਲਾਵਾਂ ਨੂੰ 50 ਫੀਸਦੀ ਮਿਲਣਗੀਆਂ...

ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਚੋਣਾਂ ਵਿੱਚ ਮਹਿਲਾਵਾਂ ਨੂੰ 50 ਫੀਸਦੀ ਮਿਲਣਗੀਆਂ ਸੀਟਾਂ

0

ਰਾਜਪੁਰਾ : ਪੰਜਾਬ ਸਰਕਾਰ ਨੇ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਦੀਆਂ ਔਰਤਾਂ ਨੂੰ ਸਥਾਨਕ ਸਰਕਾਰਾਂ ਅਤੇ ਪੰਚਾਇਤੀ ਚੋਣਾਂ ਵਿੱਚ 50 ਫੀਸਦੀ ਰਾਖਵਾਂਕਰਨ ਦਾ ਇਤਿਹਾਸਕ ਫੈਸਲਾ ਕਰਕੇ ਸਮਾਜ ਦੀ ਅੱਧੀ ਆਬਾਦੀ ਨੂੰ ਬਰਾਬਰ ਦਾ ਹੱਕ ਪ੍ਰਦਾਨ ਕੀਤਾ ਹੈ।ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਦੱਸਿਆ ਕਿ ਪਟਿਆਲਾ ਜਿਲੇ ਦੀਆਂ ਨਗਰ ਕੌਂਸਲਾਂ ਰਾਜਪੁਰਾ, ਸਨੌਰ, ਨਾਭਾ, ਸਮਾਣਾ ਤੇ ਪਾਤੜਾਂ ਦੀਆਂ ਹੋਣ ਵਾਲਿਆਂ ਅਗਾਮੀ ਚੋਣਾਂ ਵਿੱਚ ਵੀ5 50 ਫੀਸਦੀ ਮਹਿਲਾਵਾਂ ਨੂੰ ਚੁਣੇ ਜਾਣ ਲਈ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ। ਉਨਹਾਂ ਦੱਸਿਆ ਕਿ ਜਦੋਂ ਵੀ ਚੋਣਾਂ ਹੋਣਗੀਆਂ ਉਸ ਸਮੇਂ ਮਹਿਲਾਵਾਂ ਨੂੰ 50 ਫੀਸਦੀ ਸੀਟਾਂ ਦਿਤੀਆਂ ਜਾਣਗੀਆਂ । ਇਸੇ ਦੌਰਾਨ ਸਰਕਾਰਾਂ ਵਿਭਾਗ ਦੇ ਪਟਿਆਲਾ ਖੇਤਰੀ ਡਿਪਟੀ ਡਾਇਰੈਕਟਰ ਜਸ਼ਨਪ੍ਰੀਤ ਕੌਰ ਗਿੱਲ ਨੇ ਦੱਸਿਆ ਕਿ ਰਾਜਪੁਰਾ ਨਗਰ ਕੌਂਸਲ ਵਿਖੇ ਕੁਲ 31 ਵਾਰਡ ਹਨ ,ਜਿਨ੍ਹਾਂ ‘ਚੋਂ 15 ਵਾਰਡ ਮਹਿਲਾਵਾਂ ਲਈ ਰਾਖਵੇਂ ਹਨ। ਨਗਰ ਕੌਂਸਲ ਨਾਭਾ ਵਿਖੇ ਕੁਲ 23 ਵਾਰਡਾਂ ਵਿਚੋਂ 11 ਵਾਰਡ, ਸਮਾਣਾ ਦੀਆਂ 21 ਵਾਰਡਾਂ 10, ਇਸੇ ਤਰਹਾਂ ਨਗਰ ਕੌਂਸਲ ਪਾਤੜਾਂ ਦੀ ਨਵੀਂ ਵਾਰਡਬੰਦੀ ਦਾ ਨੋਟੀਫਿਕੇਸ਼ਨ ਹੋਣਾ ਬਾਕੀ ਹੈ, ਜਿਸ ਵਿੱਚ 17 ਵਾਰਡ ਬਣਨਗੇ ਅਤੇ ਇਥੇ ਵੀ 8 ਵਾਰਡ ਮਹਿਲਾਵਾਂ ਲਈ ਰਾਖਵੇਂ ਹੋਣਗੇ। ਇਸ ਤਰ੍ਹਾਂ ਨਗਰ ਕੌਂਸਲ ਸਨੌਰ ਵਿਖੇ ਕੁਲ 15 ਵਾਰਡ ਹਨ ਅਤੇ ਉਨ੍ਹਾਂ ਵਿੱਚੋਂ ਵੀ 7 ਮਹਿਲਾਵਾਂ ਲਈ ਰਾਖਵੇਂ ਹਨ ।

Exit mobile version