Home Corruption News ਪੰਜਾਬ ਦੇ 900 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੱਡੇ ਘਪਲੇ ਮਾਮਲੇ ‘ਚ ਨੋਟਿਸ...

ਪੰਜਾਬ ਦੇ 900 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੱਡੇ ਘਪਲੇ ਮਾਮਲੇ ‘ਚ ਨੋਟਿਸ ਜਾਰੀ

0

ਚੰਡੀਗੜ੍ਹ,: – ਖੇਤੀ ਵਿਭਾਗ ਦੇ ਵਿੱਚ ਪਰਾਲੀ ਪ੍ਰਬੰਧਨ ਮਸ਼ੀਨਰੀ ਖਰੀਦ ਮਾਮਲੇ ਵਿੱਚ ਕਰੋੜਾਂ ਦੀ ਗੜਬੜੀ ਕਾਰਨ ਖੇਤੀ ਵਿਭਾਗ ਦੇ ਲਗਭਗ 900 ਅਫਸਰਾਂ ਤੇ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਨੋਟਿਸ ਦਾ ਜਵਾਬ ਵੀ 15 ਦਿਨਾਂ ਦੇ ਅੰਦਰ ਦੇਣ ਦੀ ਹਦਾਇਤ ਕੀਤੀ ਗਈ ਹੈ। ਸੂਤਰਾਂ ਮੁਤਾਬਕ ਖੇਤੀਬਾੜੀ ਵਿਭਾਗ ਵਿਚ ਇਹ ਮਾਮਲਾ ਕਰੋੜਾਂ ਰੁਪਏ ਦੇ ਘਪਲੇ ਦਾ ਹੈ ਅਤੇ ਇਹ ਮਾਮਲਾ ਕਾਂਗਰਸ ਸਰਕਾਰ ਵੇਲੇ ਦਾ ਹੈ।
ਵਿਭਾਗ ਨੇ ਪਰਾਲੀ ਪ੍ਰਬੰਧਨ ਲਈ 140 ਕਰੋੜ ਰੁਪਏ ਦੀਆਂ ਮਸ਼ੀਨਾਂ ਖਰੀਦੀਆਂ ਸਨ, ਪਰ ਉਹ ਸਾਰੀਆਂ ਕਿਸਾਨਾਂ ਨਹੀਂ ਪਹੁੰਚੀਆਂ। ਇਸ ਲਈ ਇਸਦੀ ਵੱਡੀ ਖਰੀਦ ਵਿੱਚ ਜਾਲੀ ਬਿਲ ਪੇਸ਼ ਕਰਕੇ ਫੰਡਾਂ ਵਿੱਚ ਘਪਲਾ ਕੀਤੇ ਜਾਣ ਦਾ ਸ਼ੱਕ ਹੈ। ਪਿਛਲੇ ਸਰਕਾਰ ਦੇ ਦੌਰਾਨ ਕੁੱਲ 90422 ਮਸ਼ੀਨਾਂ ਕਿਸਾਨ ਫੋਰਮ ਗਰੁੱਪਾਂ, ਸਹਿਕਾਰੀ ਸਭਾਵਾਂ ਤੇ ਪੰਚਾਇਤਾਂ ਨੂੰ ਦਿੱਤੀਆਂ ਗਈਆਂ ਸਨ। ਹੁਣ, ਪੰਜਾਬ ਸਰਕਾਰ ਵੱਲੋਂ ਕਰਵਾਈ ਗਈ ਮਸ਼ੀਨਰੀ ਦੀ ਫਿਜੀਕਲ ਵੈਰੀਫਿਕੇਸ਼ਨ ਵਿੱਚ 11275 ਮਸ਼ੀਨਾਂ ਗਾਇਬ ਪਾਈਆਂ ਗਈਆਂ ਹਨ। ਇਸ ਤਰ੍ਹਾਂ ਇਕ ਵਾਰੀ ਫੇਰ ਉਸ ਵੇਲੇ ਦੀ ਕਾਂਗਰਸ ਸਰਕਾਰ ਖਬਰਾਂ ਦੇ ਘੇਰੇ ਵਿੱਚ ਆ ਗਈ ਹੈ। ਪੁੱਛਿਆ ਜਾਵੇਗਾ ਕਿ ਇਹ 11275 ਮਸ਼ੀਨਾਂ ਕਿੱਥੇ ਗਈਆਂ, ਕੀ ਇਹਨਾਂ ਨੂੰ ਵੇਚ ਦਿੱਤਾ ਗਿਆ ਜਾਂ ਜਾਲੀ ਬਿਲ ਪਾਏ ਗਏ। ਇਸ ਲਈ ਇਸ ਮਹਿਕਮੇ ਨਾਲ ਸੰਬੰਧਤ ਉਕਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨੋਟਿਸ ਭੇਜ ਕੇ 15 ਦਿਨਾਂ ਦੇ ਅੰਦਰ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ।
ਜ਼ਿਕਰਯੋਗ ਹੈ ਕਿ ਗਾਇਬ ਹੋਈਆਂ ਜ਼ਿਆਦਾਤਰ ਮਸ਼ੀਨਾਂ ਫਰੀਦਕੋਟ, ਬਠਿੰਡਾ, ਮੋਗਾ, ਅੰਮ੍ਰਿਤਸਰ, ਗੁਰਦਾਸਪੁਰ ਆਦਿ ਦੇ ਇਲਾਕਿਆਂ ਦੀਆਂ ਹਨ।

Exit mobile version