Home Bulletin ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਕੋਵਿਡ ਕੇਅਰ ਸੈਂਟਰ ‘ਚੋਂ ਮਹਿੰਗੇ ਟੀਕੇ...

ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਕੋਵਿਡ ਕੇਅਰ ਸੈਂਟਰ ‘ਚੋਂ ਮਹਿੰਗੇ ਟੀਕੇ ਚੋਰੀ, ਜਾਂਚ ਦੇ ਆਦੇਸ਼

0

ਪਟਿਆਲਾ, ਸਰਕਾਰੀ ਰਜਿੰਦਰਾ ਹਸਪਤਾਲ ‘ਚ ਬਣੇ ਕੋਵਿਡ ਕੇਅਰ ਸੈਂਟਰ ‘ਚੋਂ ਕੋਰੋਨਾ ਮਰੀਜ਼ਾਂ ਨੂੰ ਲਗਾਏ ਜਾਣ ਵਾਲੇ ਮਹਿੰਗੇ ਟੀਕੇ ਚੋਰੀ ਹੋ ਗਏ ਹਨ। ਇਸ ਸੰਬੰਧੀ ਹਸਪਤਾਲ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਤਰਾਂ ਅਨੁਸਾਰ ਕੋਵਿਡ ਕੇਅਰ ਸੈਂਟਰ ‘ਚੋਂ tocilizumab ਟੀਕੇ ਦੀਆਂ ਛੇ ਖ਼ੁਰਾਕਾਂ ਚੋਰੀ ਹੋਈਆਂ ਹਨ। ਇਹ ਟੀਕੇ ਬਾਜ਼ਾਰ ‘ਚ ਉਪਲੱਬਧ ਨਹੀਂ ਹਨ ਜਦੋਂਕਿ ਸਿਹਤ ਵਿਭਾਗ ਵੱਲੋਂ ਮੈਡੀਕਲ ਕਾਲਜ ਨੂੰ ਵਿਸ਼ੇਸ਼ ਤੌਰ ‘ਤੇ ਇਸ ਟੀਕੇ ਦੀ ਸਪਲਾਈ ਬੀਤੇ ਹਫ਼ਤੇ ਹੀ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਟੀਕਾ ਕੋਵਿਡ ਮਰੀਜ਼ ਦੀ ਹਾਲਤ ਗੰਭੀਰ ਹੋਣ ਅਤੇ ਸਾਹ ਵਿੱਚ ਤਕਲੀਫ਼ ਹੋਣ ‘ਤੇ ਲਗਾਇਆ ਜਾਂਦਾ ਹੈ। ਹਸਪਤਾਲ ਦੇ ਕੋਵਿਡ ਕੇਅਰ ਸੈਂਟਰ ਜਿੱਥੇ ਬਾਹਰੀ ਵਿਅਕਤੀਆਂ ਦੇ ਆਉਣ ਦੀ ਮਨਾਹੀ ਹੈ, ਇਸ ਵਿੱਚੋਂ ਕੀਮਤੀ ਟੀਕੇ ਚੋਰੀ ਹੋਣਾ ਹਸਪਤਾਲ ਪ੍ਰਬੰਧਾਂ ‘ਤੇ ਵੀ ਸਵਾਲ ਖੜ੍ਹੇ ਕਰਦਾ ਹੈ।

ਇਸ ਸਬੰਧੀ ਸਰਕਾਰ ਵੱਲੋਂ ਪੜਤਾਲ ਲਈ ਸਪੈਸ਼ਲ ਇਨਵੈਸਟੀਗੇਟਿੰਗ ਟੀਮ (SIT) ਦਾ ਗਠਨ ਕਰ ਦਿੱਤਾ ਗਿਆ ਹੈ।

ਦੂਸਰੇ ਪਾਸੇ ਪਟਿਆਲਾ ਪੁਲਿਸ ਦੇ ਥਾਣਾ ਸਿਵਲ ਲਾਈਨ ਦੇ ਐੱਸ.ਐੱਚ.ਓ. ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਇਸ ਸਬੰਧ ਵਿੱਚ FIR No. 173 ਅਧੀਨ ਧਾਰਾ 380 ਦਰਜ ਕੀਤੀ ਗਈ ਹੈ ਅਤੇ ਜਾਂਚ ਜਾਰੀ ਹੈ। ਉਹਨਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

Exit mobile version