Home Sports News ਪਟਿਆਲਾ ‘ਚ ਰਾਸ਼ਟਰੀ ਪੱਧਰ ਦੇ ਮਹਿਲਾ ਖੇਡ ਮੁਕਾਬਲੇ 20 ਤੋਂ ਸ਼ੁਰੂ: ਵਰੁਣ...

ਪਟਿਆਲਾ ‘ਚ ਰਾਸ਼ਟਰੀ ਪੱਧਰ ਦੇ ਮਹਿਲਾ ਖੇਡ ਮੁਕਾਬਲੇ 20 ਤੋਂ ਸ਼ੁਰੂ: ਵਰੁਣ ਰੂਜਮ

0

ਪਟਿਆਲਾ,: ਪਟਿਆਲਾ ਦੇ ਰਾਜਾ ਭਲਿੰਦਰਾ ਸਿੰਘ ਖੇਡ ਕੰਪਲੈਕਸ ਵਿਖੇ 20 ਤੋਂ 23 ਦਸੰਬਰ ਤੱਕ ਰਾਸ਼ਟਰੀ ਪੱਧਰ ਦੇ ਮਹਿਲਾ ਖੇਡ ਮੁਕਾਬਲੇ ਕਰਵਾਏ ਜਾਣਗੇ। ਇਨਾ ਖੇਡ ਮੁਕਾਬਲਿਆਂ ਦੀਆਂ ਵਿਭਾਗੀ ਪੱਧਰ ‘ਤੇ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਸ਼੍ ਵਰੁਣ ਰੂਜਮ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਖੇਡਾਂ ਨੂੰ ਸਮੁੱਚੇ ਤਾਲਮੇਲ ਨਾਲ ਨੇਪਰੇ ਚੜਹਾਇਆ ਜਾਵੇ ਅਤੇ ਵੱਖ-ਵੱਖ ਰਾਜਾਂ ਤੋਂ ਆਉਣ ਵਾਲੀਆਂ ਖਿਡਾਰਨਾਂ ਦੀ ਰਿਹਾਇਸ਼, ਖਾਣੇ ਅਤੇ ਹੋਰ ਸੁਵਿਧਾਵਾਂ ਨੂੰ ਯਕੀਨੀ ਬਣਾਇਆ ਜਾਵੇ।
ਜ਼ਿਲਾ ਪਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਧਾਨਗੀ ਕਰਦਿਆਂ ਸ਼੍ ਰੂਜਮ ਨੇ ਦੱਸਿਆ ਕਿ ਰਾਜ ਦੇ 22 ਤੋਂ ਵੱਧ ਰਾਜਾਂ ਦੀਆਂ ਲਗਭਗ 850 ਖਿਡਾਰਨਾਂ ਅਤੇ 150 ਦੇ ਕਰੀਬ ਤਕਨੀਕੀ ਅਧਿਕਾਰੀ ਇਸ ਖੇਡ ਸਮਾਰੋਹ ‘ਚ ਸ਼ਾਮਲ ਹੋਣਗੇ। ਉਨਾ ਕਿਹਾ ਕਿ ਰਾਸ਼ਟਰੀ ਪੱਧਰ ਦੀਆਂ ਕਬੱਡੀ, ਖੋ-ਖੋ ਅਤੇ ਵਾਲੀਬਾਲ ਦੀਆਂ ਇਨਾ ਖੇਡਾਂ ਵਿੱਚ ਖਿਡਾਰਨਾਂ ਤੇ ਬਾਹਰੋਂ ਆਉਣ ਵਾਲੇ ਹੋਰ ਅਮਲੇ ਦੀ ਸੁਰੱਖਿਆ ਅਤੇ ਆਵਾਜਾਈ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇ। ਉਨਾ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਵਿਖੇ ਇਨਾ ਖਿਡਾਰੀਆਂ ਦੀ ਆਮਦ ਦੇ ਮੱਦੇਨਜ਼ਰ 16 ਦਸੰਬਰ ਤੱਕ ਸਥਾਈ ਕਾਊਂਟਰ ਵੀ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਖਿਡਾਰਨਾਂ ਤੇ ਤਕਨੀਕੀ ਸਟਾਫ਼ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਪੇਸ਼ ਨਾ ਆਵੇ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ਼੍ ਮੋਹਿੰਦਰਪਾਲ, ਐਸ.ਡੀ.ਐਮ ਪਟਿਆਲਾ ਸ. ਗੁਰਪਾਲ ਸਿੰਘ ਚਹਿਲ, ਸਹਾਇਕ ਕਮਿਸ਼ਨਰ ਡਾ ਸਿਮਰਪਰੀਤ ਕੌਰ, ਜ਼ਿਲਾ ਖੇਡ ਅਧਿਕਾਰੀ ਸ਼੍ਮਤੀ ਜਸਬੀਰ ਪਾਲ ਕੌਰ ਬਰਾੜ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।

Exit mobile version