Home Corruption News ਨਾਇਬ ਤਹਿਸੀਲਦਾਰ 30 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ

ਨਾਇਬ ਤਹਿਸੀਲਦਾਰ 30 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ

0

ਬਠਿੰਡਾ/ਸੰਗਤ ਮੰਡੀ,:ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਠਿੰਡਾ ਜੋਨ ਸ. ਗੁਰਮੀਤ ਸਿੰਘ ਨੇ ਅੱਜ ਸ਼ਾਮ ਇਥੇ ਦੱਸਿਆ ਕਿ ਵਿਜੀਲੈਂਸ ਸਟਾਫ ਦੀ ਇਕ ਟੀਮ, ਜਿਸ ਦੀ ਅਗਵਾਈ ਸ. ਭੁਪਿੰਦਰ ਸਿੰਘ ਉਪ ਕਪਤਾਨ ਪੁਲਿਸ ਬਠਿੰਡਾ ਨੇ ਕੀਤੀ, ਵੱਲੋਂ ਸਬ-ਤਹਿਸੀਲ ਸੰਗਤ ਮੰਡੀ ਵਿਚ ਤਾਇਨਾਤ ਨਾਇਬ ਤਹਿਸੀਲਦਾਰ ਸੁਭਾਸ਼ ਚੰਦ ਮਿੱਤਲ ਨੂੰ ਪਿੰਡ ਗਹਿਰੀ ਬੁੱਟਰ ਦੇ ਇਕ ਕਿਸਾਨ ਇਕਬਾਲ ਸਿੰਘ ਪੁੱਤਰ ਗੁਰਦੇਵ ਸਿੰਘ ਤੋਂ 30 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ,
nt
ਦੋਸ਼ੀ 3 ਗਵਾਹਾਂ ਦੇ ਸਾਹਮਣੇ ਰਿਸ਼ਵਤ ਵਜੋਂ ਪ੍ਰਾਪਤ ਕੀਤੀ ਰਕਮ ਬਰਾਮਦ ਕਰ ਲਈ ਗਈ ਹੈ। ਉਨਾ ਦੱਸਿਆ ਕਿ ਸ਼ਿਕਾਇਤ ਕਰਤਾ ਇਕਬਾਲ ਸਿੰਘ ਨੇ ਵਿਜੀਲੈਂਸ ਸਟਾਫ ਨੂੰ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੀ ਪਰਿਵਾਰਕ ਜਮੀਨ 391 ਕਨਾਲਾਂ 11 ਮਰਲੇ ਵਾਕਿਆ ਪਿੰਡ ਗਹਿਰੀ ਬੁੱਟਰ ਦੀ ਤਕਸੀਮ ਦਾ ਕੇਸ ਨਾਇਬ ਤਹਿਸੀਲਦਾਰ ਮਿੱਤਲ ਦੀ ਅਦਾਲਤ ਵਿਚ ਸੁਣਵਾਈ ਅਧੀਨ ਸੀ, ਇਸ ਕੇਸ ਦੇ ਸਬੰਧ ਵਿਚ ਨਾਇਬ ਤਹਿਸੀਲਦਾਰ ਉਨਾ ਤੋਂ ਰਿਸ਼ਵਤ ਦੀ ਮੰਗ ਕਰ ਰਿਹਾ ਸੀ, ਆਖਰ 40000 ਰੁਪਏ ਰਿਸ਼ਵਤ ਲੈ ਕੇ ਉਸਨੇ ਉਕਤ ਜਮੀਨ ਦੇ ਹਿੱਸੇਦਾਰ ਮੁਤਾਬਿਕ ਤਕਸੀਮ ਕਰਨਾ ਮੰਨ ਲਿਆ ਤੇ ਉਸ ਨੂੰ ਇਸ ਬਦਲੇ 10 ਹਜ਼ਾਰ ਰੁਪਏ ਪੇਸ਼ਗੀ ਦੇ ਦਿਤੇ ਸਨ, ਬਾਕੀ 30 ਹਜ਼ਾਰ ਰੁਪਏ ਦੀ ਰਕਮ ਦੇਣ ਤੋਂ ਪਹਿਲਾਂ ਉਸ ਨੇ ਵਿਜੀਲੈਂਸ ਸਟਾਫ਼ ਬਠਿੰਡਾ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਡੀ. ਐਸ. ਪੀ. ਸ. ਭੁਪਿੰਦਰ ਸਿੰਘ ਨੇ ਗਵਾਹਾਂ ਦੀ ਹਾਜ਼ਰੀ ਵਿਚ ਇਸ ਰਿਸ਼ਵਤਖੋਰ ਅਫ਼ਸਰ ਨੂੰ ਗ੍ਰਿਫਤਾਰ ਕਰਨ ਲਈ ਜਾਲ ਵਿਛਾਇਆ। ਵਿਜੀਲੈਂਸ ਅਧਿਕਾਰੀਆਂ ਨੇ ਕਰੰਸੀ ਨੋਟ ਦੇ ਨੰਬਰ ਨੋਟ ਕਰਕੇ ਤੇ ਇਸ ਦੇ ਸਾਰੇ ਸਬੂਤ ਬਣਾ ਕੇ ਸ਼ਿਕਾਇਤ ਕਰਤਾ ਇਕਬਾਲ ਸਿੰਘ ਨੂੰ ਇਹ ਰਕਮ ਨਾਇਬ ਤਹਿਸੀਲਦਾਰ ਸੁਭਾਸ਼ ਚੰਦ ਨੂੰ ਦੇਣ ਲਈ ਸੰਗਤ ਸਬ-ਤਹਿਸੀਲ ਦਫ਼ਤਰ ਵਿਚ ਭੇਜਿਆ,

Exit mobile version