Home Bollywood News ਨਹੀਂ ਰਹੇ ਮਸ਼ਹੂਰ ਟੀਵੀ ਐਕਟਰ ਰਿਤੂਰਾਜ ਸਿੰਘ; ਹਾਰਟ ਅਟੈਕ ਕਾਰਨ ਹੋਇਆ ਦਿਹਾਂਤ

ਨਹੀਂ ਰਹੇ ਮਸ਼ਹੂਰ ਟੀਵੀ ਐਕਟਰ ਰਿਤੂਰਾਜ ਸਿੰਘ; ਹਾਰਟ ਅਟੈਕ ਕਾਰਨ ਹੋਇਆ ਦਿਹਾਂਤ

0

ਮੁੰਬਈ :– ਮਸ਼ਹੂਰ ਟੈਲੀਵਿਜ਼ਨ ਅਦਾਕਾਰ ਰਿਤੂਰਾਜ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 59 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਰਿਤੂਰਾਜ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਅਦਾਕਾਰ ਦੇ ਦੋਸਤ ਅਮਿਤ ਬਹਿਲ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਇਨ੍ਹੀਂ ਦਿਨੀਂ ਮਸ਼ਹੂਰ ਸੀਰੀਅਲ ਅਨੁਮਪਾ ‘ਚ ਅਹਿਮ ਭੂਮਿਕਾ ਨਿਭਾਅ ਰਹੇ ਸੀ। ਇਸ ਤੋਂ ਪਹਿਲਾਂ ਅਦਾਕਾਰ ਨੇ ਹੋਗੀ ਅਪਨੀ ਬਾਤ, ਜੋਤੀ, ਹਿਟਲਰ ਦੀਦੀ, ਸ਼ਪਥ, ਵਾਰੀਅਰ ਹਾਈ, ਅਦਾਲਤ ਤੇ ਆਹਟ, ਦੀਆ ਔਰ ਬਾਤੀ, ਯੇ ਰਿਸ਼ਤਾ ਕਯਾ ਕਹਿਲਾਤਾ ਹੈ ਆਦਿ ਸੀਰੀਅਲਾਂ ਵਿੱਚ ਅਹਿਮ ਭੂਮਿਕਾਵਾਂ ਨਿਭਾਈਆਂ ਹਨ

Exit mobile version