ਪਟਿਆਲਾ :-ਮਾਨ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਜੀ ਦੀ ਅਗਵਾਈ ਹੇਠ ਵਾਰਡ ਨੰ 11, ਦੇਹਰਾਦੂਨ ਪਬਲਿਕ ਸਕੂਲ, ਹਰਿੰਦਰ ਨਗਰ, ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਦੀਪਕ ਮਿੱਤਲ ਨੇ ਜਾਣਕਾਰੀ ਦਿੱਤੀ ਕਿ ਅੱਜ, ਦਿਨ ਬੁੱਧਵਾਰ ਨੂੰ ਸ਼ਾਮ 4:50 ਵਜੇ ਵੱਡੀ ਗਿਣਤੀ ਵਿੱਚ ਅਲਾਕਾ ਨਿਵਾਸੀ ਇਸ ਪ੍ਰੋਗਰਾਮ ਵਿਚ ਪਹੁੰਚ ਰਹੇ ਹਨ । ਦੀਪਕ ਮਿੱਤਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਮਿੱਸਨ ਵਿਚ ਸ਼ਾਮਲ ਹੋ ਕੇ ਆਪਨਾ ਯੋਗਦਾਨ ਪਾਈਏ ਤੇ ਪੰਜਾਬ ਨੂੰ ਨਸ਼ਾ ਮੁਕਤ ਰਾਜ ਬਾਂਨਾਏ





