Home Crime News ਦੋ ਵਿਆਕਤੀਆ ਕੋਲੋ ਲੱਖਾ ਰੁਪਏ ਦੀ ਜਾਅਲੀ ਕਰੰਸੀ ਫੜੀ

ਦੋ ਵਿਆਕਤੀਆ ਕੋਲੋ ਲੱਖਾ ਰੁਪਏ ਦੀ ਜਾਅਲੀ ਕਰੰਸੀ ਫੜੀ

0

ਰਾਜਪੁਰਾ : ਥਾਣਾ ਸਿਟੀ ਪੁਲਿਸ ਨੇ ਦੋ ਵਿਆਕਤੀਆ ਨੂੰ ਦੋ ਲੱਖ ਪੰਚਵੰਜਾ ਹਜਾਰ ਦੀ ਜਾਅਲੀ ਰਾਸੀ ਸਮੇਤ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ।ਪੁਲਿਸ ਤੋ ਮਿਲੀ ਜਾਣਕਾਰੀ ਅਨੁਸਾਰ ਐਸ.ਆਈ ਸੁਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਗਸਤ ਦੋਰਾਨ ਨੇੜੇ ਆਈ.ਸੀ.ਐਲ ਫਾਟਕ ਮੇਨ ਜੀ.ਟੀ. ਰੋਡ ਰਾਜਪੁਰਾ ਕੋਲ ਮੋਜੂਦ ਜਦੋ ਸੱਕ ਪੇਣ ਤੇ ਦੋ ਵਿਆਕਤੀਆ ਨੂੰ ਰੋਕ ਕੇ ਤਲਾਸੀ ਲਈ ਤਾ ਉਨਾ ਵਿਚੋ ਇਕ ਕੋਲੋ 500 ਰੁਪਏ ਦੇ 400 ਨੋਟ ਕੁਲ ਦੋ ਲੱਖ ਰੁਪਏ ਜਾਅਲੀ ਅਤੇ ਦੁਜੇ ਕੋਲੋ 1000 ਰੁਪਏ ਦੇ 55 ਨੋਟ ਬਰਾਮਦ ਹੋਏ ।ਕੁਲ ਜਾਅਲੀ ਰਕਮ 2 ਲੱਖ 55 ਹਜਾਰ ਰੁਪਏ ਦੀ ਹੈ।ਉਕਤ ਦੋਸੀਆਨ ਦੀ ਪਹਿਚਾਨ ਜਗਾਸੂ ਚੌਧਰੀ ਅਤੇ ਸੂਦਨ ਚੌਧਰੀ ਨਿਵਾਸੀ ਪੱਛਮੀ ਬੰਗਾਲ ਵੱਜੋ ਹੋਈ ਹੈ।ਪੁਲਿਸ ਨੇ ਇਨਾ ਦੋਨਾ ਉਕਤ ਦੋਸੀਆਨ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰਕੇ ਹੋਰ ਪੁੱਛ ਗਿੱੱਛ ਸੁਰੂ ਕਰ ਦਿੱਤੀ ਹੈ।

Exit mobile version