Home Political News ਦਿੱਲੀ ਵਾਸੀਆਂ ਨਾਲ ਧੋਖਾ ਕਰਨ ਵਾਲੇ ਕੇਜਰੀਵਾਲ ਨੂੰ ਪੰਜਾਬ ਵਾਸੀ ਮੂੰਹ ਨਾਂ...

ਦਿੱਲੀ ਵਾਸੀਆਂ ਨਾਲ ਧੋਖਾ ਕਰਨ ਵਾਲੇ ਕੇਜਰੀਵਾਲ ਨੂੰ ਪੰਜਾਬ ਵਾਸੀ ਮੂੰਹ ਨਾਂ ਲਾਉਣ-ਲਾਲ ਸਿੰਘ

0

ਮੋਗਾ:ਦਿੱਲੀ ਵਾਸੀਆਂ ਨੂੰ ਭਾਂਤ-ਭਾਂਤ ਦੇ ਸਬਜਬਾਗ ਦਿਖਾ ਕੇ, ਸੱਤਾ ‘ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੇ ਆਗੂ ਕੇਜਰੀਵਾਲ ਸਿਆਸੀ ਖੇਤਰ ਦੇ ਸਭ ਤੋਂ ਵੱਡੇ ਡਰਾਮੇਬਾਜ਼, ਮੌਕਾਪ੍ਸਤ ਅਤੇ ਗਪੌੜੀ ਹਨ, ਜਿਸ ਨੇ ਲੋਕਾਂ ਨਾਲ ਵਾਅਦੇ ਕਰਕੇ ਸੱਤਾ ਤਾਂ ਪਰਾਪਤ ਕਰ ਲਈ ਪਰ ਕੋਈ ਵੀ ਵਾਅਦਾ ਵਫਾ ਨਹੀਂ ਹੋਇਆ।
ਇਹ ਪ੍ਗਟਾਵਾ ਪੰਜਾਬ ਪ੍ਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਧਾਨ ਲਾਲ ਸਿੰਘ ਮੌਜੂਦਾ ਵਿਧਾਇਕ ਅਤੇ ਸਾਬਕਾ ਮੰਤਰੀ ਪੰਜਾਬ ਨੇ ਸਾਬਕਾ ਮੰਤਰੀ ਡਾ. ਮਾਲਤੀ ਥਾਪਰ ਦੇ ਗ੍ਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਨਾ ਦੇ ਨਾਲ ਕਾਂਗਰਸ ਕਮੇਟੀ ਜ਼ਿਲਾ ਮੋਗਾ ਦੇ ਪ੍ਧਾਨ ਦਰਸ਼ਨ ਸਿੰਘ ਬਰਾੜ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਆਦਿ ਆਗੂ ਹਾਜ਼ਰ ਸਨ।
ਲਾਲ ਸਿੰਘ ਨੇ ਕਿਹਾ ਕਿ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਨਾ ਦੇ ਮੰਤਰੀ, ਵਿਧਾਇਕ ਅਤੇ ਉਹ ਖੁਦ ਆਪ ਸਰਕਾਰੀ ਗੱਡੀਆਂ ਨਹੀਂ ਲੈਣਗੇ, ਜਦਕਿ ਇਸ ਦੇ ਉਲਟ ਭਾਰਤ ਦੇ ਰਾਸ਼ਟਰਪਤੀ, ਪ੍ਧਾਨ ਮੰਤਰੀ ਅਤੇ ਸਾਰਿਆਂ ਸੂਬਿਆਂ ਦੇ ਵਿਧਾਇਕਾਂ ਨਾਲੋਂ ਵੱਧ ਤਨਖਾਹਾਂ ਦਿੱਲੀ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਲੈ ਰਹੇ ਹਨ। ਉਨਾ ਕਿਹਾ ਕਿ ਕੇਜਰੀਵਾਲ ਵਲੋਂ ਦਿੱਲੀ ਦੇ ਲੋਕਾਂ ਦਾ ਪੈਸਾ ਆਪਣੀ ਪਾਰਟੀ ਦੀ ਪ੍ਸਿੱਧੀ ਲਈ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ ਅਤੇ ਦਿੱਲੀ ਸਰਕਾਰ ਨੇ ਦਿੱਲੀ ‘ਚ ਲੋਕ ਸੰਪਰਕ ਮਹਿਕਮੇ ਦਾ ਬਜਟ 68 ਕਰੋੜ ਤੋਂ 526 ਕਰੋੜ ਰੁਪਏ ਕਰਕੇ ਦਿੱਲੀ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨਾ ਅੱਗੇ ਕਿਹਾ ਕਿ ਜੇਕਰ ਪੰਜਾਬ ਵਾਸੀਆਂ ਨੇ ਦਿੱਲੀ ਵਾਲੀ ਗਲਤੀ ਦੁਹਰਾ ਲਈ ਤਾਂ ਇਸ ਦੇ ਭਿਆਨਕ ਨਤੀਜੇ ਪੰਜਾਬ ਵਾਸੀਆਂ ਨੂੰ ਭੁਗਤਣੇ ਪੈ ਸਕਦੇ ਹਨ।
ਪੰਜਾਬ ਦੀ ਸੱਤਾਧਾਰੀ ਅਕਾਲੀ-ਭਾਜਪਾ ਸਰਕਾਰ ਵਲੋਂ ਮੰਤਰੀ ਮੰਡਲ ‘ਚ ਕੀਤੇ ਵਾਧੇ ‘ਤੇ ਟਿੱਪਣੀ ਕਰਦਿਆਂ ਲਾਲ ਸਿੰਘ ਨੇ ਕਿਹਾ ਕਿ ਬਾਦਲ ਸਰਕਾਰ ਨੂੰ ਇਹ ਪਤਾ ਲੱਗ ਚੁੱਕਾ ਹੈ ਕਿ ਪੰਜਾਬ ਦੇ ਲੋਕ ਹੁਣ ਦੁਬਾਰਾ ਉਨਾ ਨੂੰ ਮੂੰਹ ਨਹੀਂ ਲਗਾਉਣਗੇ, ਜਿਸ ਕਾਰਨ ਬਾਦਲ ਸਰਕਾਰ ਪੰਜਾਬ ਦਾ ਸੱਤਿਆਨਾਸ਼ ਕਰਨ ‘ਤੇ ਤੁਲੀ ਹੋਈ ਹੈ ਅਤੇ ਸੰਸਦੀ ਸਕੱਤਰਾਂ ਦੀ ਨਿਯੁਕਤੀ ਵੀ ਉਸੇ ਕੜੀ ਦਾ ਇੱਕ ਹਿੱਸਾ ਹੈ। ਉਨਾ ਮੁੱਖ ਮੰਤਰੀ ਬਾਦਲ ਨੂੰ ਕਿਹਾ ਕਿ ਉਹ ਪੰਜਾਬ ਦੇ ਬਾਕੀ ਰਹਿੰਦੇ ਪਾਰਟੀ ਵਿਧਾਇਕਾਂ ਨੂੰ ਵੀ ਹੁਣ ਖੁਸ਼ ਕਰ ਦੇਣ। ਉਨਾ ਕੇਂਦਰੀ ਮੰਤਰੀ ਰਾਮ ਬਿਲਾਸ ਪਾਸਵਾਨ ਵਲੋਂ ਪੰਜਾਬ ਦੇ 12 ਹਜ਼ਾਰ ਕਰੋੜ ਰੁਪਏ ਦੇ ਅਨਾਜ ਘੁਟਾਲੇ ਦੀ ਜਾਂਚ ਕਰਵਾਉਣ ਸੰਬੰਧੀ ਸੰਸਦ ‘ਚ ਦਿੱਤੇ ਬਿਆਨ ਸੰਬੰਧੀ ਕਿਹਾ ਕਿ ਕੇਂਦਰ ਸਰਕਾਰ ਪਾਸੋਂ ਨਿਰਪੱਖ ਜਾਂਚ ਦੀ ਆਸ ਨਹੀਂ ਰੱਖੀ ਜਾ ਸਕਦੀ ਜਦਕਿ ਇਸ ਮਾਮਲੇ ਦੀ ਜਾਂਚ ਮਾਨਯੋਗ ਹਾਈ ਕੋਰਟ ਦੇ ਜੱਜ ਪਾਸੋਂ ਹੋਣੀ ਚਾਹੀਦੀ ਹੈ। ਉਨਾ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਪਲਾਸਟਿਕ ‘ਤੇ ਪਾਬੰਦੀ ਲਗਾਉਣ ਦੇ ਐਲਾਨ ਕਰ ਰਹੀ ਹੈ ਅਤੇ ਦੂਸਰੇ ਪਾਸੇ ਅਨਾਜ ਭਰਤੀ ਲਈ ਪਲਾਸਟਿਕ ਦਾ ਘਟੀਆ ਗੁਣਵੱਤਾ ਵਾਲਾ ਬਾਰਦਾਨਾ ਵਰਤਿਆ ਜਾ ਰਿਹਾ ਹੈ। ਉਨਾ ਦੋਸ਼ ਲਗਾਇਆ ਕਿ ਪੰਜਾਬ ਅੰਦਰ ਬਾਰਦਾਨੇ ਦੀ ਖਰੀਦ ‘ਚ 60 ਕਰੋੜ ਰੁਪਏ ਦਾ ਘਪਲਾ ਹੋਇਆ ਹੈ, ਜਿਸਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨਾ ਐਲਾਨ ਕੀਤਾ ਕਿ ਪੰਜਾਬ ਅੰਦਰ ਹੋਏ ਅਨਾਜ ਘੁਟਾਲੇ ਸੰਬੰਧੀ ਕਾਂਗਰਸ ਵਲੋਂ ਦਿੱਤੀ ਸ਼ਿਕਾਇਤ ‘ਤੇ ਜੇਕਰ ਪਰਚਾ ਦਰਜ਼ ਨਾਂ ਹੋਇਆ ਤਾਂ ਕਾਂਗਰਸ ਪਾਰਟੀ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦੇਵੇਗੀ

Exit mobile version