Home Corruption News ਥਾਣਾ ਘਨੌਰ ਮੁਖੀ ਅਤੇ ਹੋਲਦਾਰ ਵਿਰੁੱਧ ਆਪਣੇ ਹੀ ਥਾਣੇ ਵਿੱਚ ਭ੍ਰਿਸ਼ਟਾਚਾਰ ਧਾਰਾਵਾਂ...

ਥਾਣਾ ਘਨੌਰ ਮੁਖੀ ਅਤੇ ਹੋਲਦਾਰ ਵਿਰੁੱਧ ਆਪਣੇ ਹੀ ਥਾਣੇ ਵਿੱਚ ਭ੍ਰਿਸ਼ਟਾਚਾਰ ਧਾਰਾਵਾਂ ਤਹਿਤ ਮੁੱਕਦਮਾ ਦਰਜ਼।

0

ਰਾਜਪੁਰਾ : ਬੀਤੀ ਰਾਤ ਥਾਣਾ ਘਨੌਰ ਦੇ ਮੁੱਖ ਅਫ਼ਸਰ ਸੁਖਵਿੰਦਰ ਸਿੰਘ ਅਤੇ ਹੋਲਦਾਰ ਬਲਵਿੰਦਰ ਸਿੰਘ ਵਿਰੁੱਧ 409,213,120 ਆਈ ਪੀ ਸੀ ਸੈਕਸ਼ਨ 7,13(2) ਅਤੇ ਭ੍ਰਿਸ਼ਟਾਚਾਰੀ ਵਿਰੁੱਧ ਬਣਾਏ ਐਕਟ 1988 ਮੁੱਕਦਮਾ ਦਰਜ਼ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਮੁਲੇਪਰ ਫਤਿਹਗੜ੍ਹ ਸਾਹਿਬ ਦੇ ਦਫਤਰ ਵਿਖੇ ਜਾਅਲੀ ਸ਼ਰਾਬ ਸਮੇਤ ਕਾੱਬੂ ਕੀਤੇ 2 ਵਿਅਕਤੀਆਂ ਨੇ ਦੋਸ਼ ਕਬੂਲਿਆ ਹੈ ਕਿ ਉਨ੍ਹਾਂ ਵੱਲੋਂ 32 ਪੇਟੀਆ ਸਰਾਬ ਸਮੇਤ ਥਾਣਾ ਘਨੌਰ ਦੇ ਏਰੀਆ ਵਿਚੋ ਲੰਘ ਰਹੇ ਸੀ। ਤਾਂ ਘਨੌਰ ਥਾਣੇ ਦੇ ਹੋਲਦਾਰ ਬਲਵਿੰਦਰ ਸਿੰਘ ਨੇ ਇਹਨ੍ਹਾਂ ਨੂੰ ਘੇਰ ਲਿਆ ਅਤੇ 32 ਸਰਾਬ ਦੀਆ ਪੇਟੀਆ ਆਪਣੀ ਗੱਡੀ ਵਿੱਚ ਰੱਖ ਲਈਆ ਅਤੇ ਦੋਸੀਆ ਤੋ 50,000 ਰੁਪਏ ਕੇਸ ਰਫਾ ਦਫਾ ਕਰਨ ਲਈ ਮੰਗ ਕੀਤੀ। ਜਿਸ ਤਹਿਤ ਡੀ.ਐੱਸ.ਪੀ. ਘਨੌਰ ਜਸਵਿੰਦਰ ਸਿੰਘ ਟਿਵਾਣਾ ਦੇ ਬਿਆਨਾਂ ਤੇ ਥਾਣਾ ਘਨੌਰ ਵਿਖੇ ਹੀ ਥਾਣਾ ਮੁਖੀ ਅਤੇ ਹੌਲਦਾਰ ਵਿਰੁੱਧ ਮੁੱਕਦਮਾ ਦਰਜ਼ ਕੀਤਾ ਗਿਆ ਹੈ। ਜਿਕਰਯੋਗ ਹੈ ਕੇ ਥਾਣਾ ਮੁਖੀ ਇਸ ਮੌਕੇ ਕੋਰੋਨਾ ਪੋਜ਼ੀਟਿਵ ਆਉਣ ਕਾਰਨ ਇਕਾਂਤਵਾਸ ਹਨ

Exit mobile version