Home Political News ਤਾਇਕਵਾਂਡੋ ਨੂੰ ਪਟਿਆਲਾ ਵਿਚ ਵੱਡੇ ਪੱਧਰ ’ਤੇ ਪ੍ਰਫੂਲਤ ਕੀਤਾ ਜਾਵੇਗਾ: ਹਰਪਾਲ ਜੁਨੇਜਾ

ਤਾਇਕਵਾਂਡੋ ਨੂੰ ਪਟਿਆਲਾ ਵਿਚ ਵੱਡੇ ਪੱਧਰ ’ਤੇ ਪ੍ਰਫੂਲਤ ਕੀਤਾ ਜਾਵੇਗਾ: ਹਰਪਾਲ ਜੁਨੇਜਾ

0

ਪਟਿਆਲਾ,: ਜ਼ਿਲਾ ਤਾਈਕਵਾਂਡੋ ਐਸੋਸੀਏਸ਼ਨ ਪਟਿਆਲਾ ਦੀ ਮੀਟਿੰਗ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਹੋਈ, ਜਿਸ ਵਿਚ ਤਾਈਕਵਾਂਡੋ ਨੂੰ ਪ੍ਰਫੂਲਤ ਕਰਨ ਲਈ ਅਲੱਗ ਅਲੱਗ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਐਸੋਸੀਏਸ਼ਨ ਦੇ ਨਵੇਂ
ਆਹੁਦੇਦਾਰਾਂ ਦਾ ਐਲਾਨ ਵੀ ਕੀਤਾ ਗਿਆ। ਮੀਟਿੰਗ ਵਿਚ ਵਿਸ਼ੇਸ ਤੌਰ ’ਤੇ ਜਸਪਾਲ ਸਿੰਘ ਜਨਰਲ ਸਕੱਤਰ ਪੰਜਾਬ ਤਾਈਕਵਾਂਡੋ ਐਸੋਸੀਏਸ਼ਨ ਵੀ ਪਹੁੰਚੇ ਹੋਏ ਸਨ। ਨਵੇਂ ਐਲਾਨੇ ਗਏ ਆਹੁਦੇਦਾਰਾਂ ਵਿਚ ਮਹੇਸ਼ ਸ਼ਰਮਾ ਨੂੰ ਸੀਨੀਅਰ ਵਾਈਸ ਪ੍ਰਧਾਨ, ਮਨੀਸ਼ ਪਾਠਕਨੂੰ  ਵਾਈਸ ਪ੍ਰਧਾਨ, ਅਸ਼ੋਕ ਸਿੰਘ ਨੇਗੀ ਨੂੰ ਖਜ਼ਾਨਚੀ, ਜਤਿੰਦਰ ਕੁਮਾਰ ਵਰਮਾ ਨੂੰ ਜਨਰਲ ਸਕੱਤਰ, ਅਭਿਨਵ ਸ਼ਰਮਾ ਨੂੰ ਜੁਆਇੰਟ ਸਕੱਤਰ, ਰਾਜੇਸ਼ ਚੌਹਾਨ ਨੂੰ ਐਗਜ਼ੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾਕਿ ਤਾਇਕਵਾਂਡੋਂ  ਨੂੰ ਜਿਲੇ ਵਿਚ ਪ੍ਰਫੂਲਤ ਕਰਨ ਦੇ ਲਈ ਵੱਡੇ ਪੱਧਰ ’ਤੇ ਕੰਮ ਕੀਤਾ ਜਾਵੇਗਾ। ਉਲ੍ਹਾਂ ਕਿਹਾ ਕਿ ਅੱਜ ਜਿਹੜੇ ਆਹੁਦੇਦਾਰਾਂ ਨੂੰ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ ਸਾਰੇ ਹੀ ਮਿਹਨਤੀ ਅਤੇ ਤਾਇਕਵਾਂਡੋ ਨੂੰ ਪਿਆਰ ਕਰਨ ਵਾਲੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਤਿੰਦਰ ਕੁਮਾਰ ਵਰਮਾ, ਅਭਿਨਵ ਸ਼ਰਮਾ, ਰਾਜੇਸ਼ ਚੌਹਾਨ, ਭੁਪਿੰਦਰਪਾਲ, ਹਿਮਾਂਸ਼ੂ ਥਿੰਦ, ਰਾਜੇਸ਼ ਕੁਮਾਰ, ਜਨਕਾਰ ਨੇਗੀ, ਮੁਹੰਮਦ ਸਾਜਿਦ, ਰਾਜ ਕੁਮਾਰ, ਮੋਹਿਤ, ਅਸ਼ੋਕ ਕੁਮਾਰ, ਸੁਨੀਲ ਕੁਮਾਰ, ਅਕਾਸ਼ ਸ਼ਰਮਾ ਤੋਂ ਇਲਾਵਾ ਹੋਰ ਕਈ ਆਗੂ ਹਾਜ਼ਰ ਸਨ।

Exit mobile version