ਬਠਿੰਡਾ:ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਅੱਜ ਜ਼ਿਲ ਸਲਾਹਕਾਰ ਕਮੇਟੀਆਂ ਦੇ ਮੈਂਬਰਾਂ ਵਲੋਂ ਸਮੀਖਿਆ ਮੀਟਿੰਗ ‘ਚ ਉਠਾਏ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਭਾਗਾਂ ਦੇ ਉਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਕਮੇਟੀ ਮੈਂਬਰਾਂ ਵਲੋਂ ਰੱਖੇ ਮਾਮਲਿਆਂ ਨੂੰ ਤਰਜੀਹ ਦੇ ਅਧਾਰ ‘ਤੇ ਵਿਚਾਰਦੇ ਹੋਏ ਮਿੱਥੇ ਸਮੇਂ ‘ਚ ਢੁਕਵੇਂ ਹੱਲ ਯਕੀਨੀ ਬਨਾਉਣ।
ਡਾ. ਗਰਗ ਨੇ ਦੱਸਿਆ ਕਿ ਆਟਾ-ਦਾਲ ਸਕੀਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਪਿੰਡ ਪਧਰੀ ਨਿਗਰਾਨ ਕਮੇਟੀਆਂ ਦਾ ਗਠਨ ਕੀਤਾ ਜਾ ਚੁੱਕਾ ਹੈ ਅਤੇ ਭਵਿੱਖ ਵਿਚ ਇਨ ਕਮੇਟੀ ਮੈਂਬਰਾਂ ਦੀ ਹਾਜ਼ਰੀ ਵਿਚ ਆਟਾ-ਦਾਲ ਸਕੀਮ ਦੀ ਵੰਡ ਕੀਤੀ ਜਾਵੇਗੀ।
ਜ਼ਿਲ ਪ੍ਰਸ਼ਾਸਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਕਮੇਟੀ ਮੈਂਬਰਾਂ ਵਲੋਂ ਰੱਖੇ ਮਾਮਲਿਆਂ, ਦਿੱਤੇ ਸੁਝਾਅ ਅਤੇ ਫੀਡਬੈਕ ਨੂੰ ਗਹੁ ਨਾਲ ਸੁਣਦਿਆਂ ਡਾ. ਗਰਗ ਨੇ ਮੈਂਬਰਾਂ ਨੂੰ ਯਕੀਨ ਦਵਾਇਆ ਕਿ ਉਨ ਵਲੋਂ ਉਠਾਏ ਲੋਕ ਮਸਲਿਆਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ ਅਤੇ ਇਸ ਸਬੰਧੀ ਮੌਕੇ ‘ਤੇ ਮੌਜੂਦ ਉਚ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।
ਕਮੇਟੀ ਮੈਂਬਰਾਂ ਵਲੋਂ ਮਾਲ, ਸਿੰਚਾਈ, ਪੁਲਿਸ, ਖੁਰਾਕ ਸਪਲਾਈ, ਬਿਜਲੀ ਨਿਗਮ, ਸਹਿਕਾਰਤਾ, ਜਨ ਸਿਹਤ, ਸਿਹਤ ਵਿਭਾਗ, ਸ਼ਹਿਰੀ ਵਿਕਾਸ ਆਦਿ ਵਿਭਾਗਾਂ ਨਾਲ ਸਬੰਧਤ ਸਲਾਹਕਾਰ ਕਮੇਟੀਆਂ ਦੇ ਮੈਂਬਰਾਂ ਵਲੋਂ ਰੋਜ਼ਾਨਾ ਦੇ ਕੰਮ-ਕਾਜ ਸਬੰਧੀ ਵੱਖ-ਵੱਖ ਵਿਚਾਰ ਪੇਸ਼ ਕੀਤੇ ਗਏ ਜਿਸ ‘ਤੇ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਤਰਜੀਹ ਦੇ ਅਧਾਰ ‘ਤੇ ਘੱਟ ਸਮੇਂ ‘ਚ ਬਿਨਾ ਕਿਸੇ ਦੇਰੀ ਤੋਂ ਨਿਬੇੜਨ ਲਈ ਕਿਹਾ।
ਅਧਿਕਾਰੀਆਂ ਨੂੰ ਉਨ ਦੇ ਵਿਭਾਗਾਂ ਨਾਲ ਸਬੰਧਤ ਕਾਰਜਾਂ ਨੂੰ ਮੁਕੰਮਲ ਕਰਨ ਲਈ ਚੁੱਕੇ ਗਏ ਕਦਮਾਂ ਸਬੰਧੀ ਵਿਸਥਾਰਤ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕਰਦਿਆਂ ਡਾ. ਗਰਗ ਨੇ ਕਿਹਾ ਕਿ ਇਸ ਸਬੰਧੀ ਕਾਰਵਾਈ ਰਿਪੋਰਟ ਅਤੇ ਚੁੱਕੇ ਜਾ ਰਹੇ ਕਦਮਾਂ ਦਾ ਵੇਰਵਾ ਇੱਕ ਹਫ਼ਤੇ ਦੇ ਅੰਦਰ-ਅੰਦਰ ਉਨ ਦੇ ਦਫ਼ਤਰ ਨੂੰ ਭੇਜਿਆ ਜਾਵੇ। ਉਨ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਵੱਖ-ਵੱਖ ਸੇਵਾਵਾਂ ਅਤੇ ਪਿੰਡਾਂ/ਸ਼ਹਿਰਾਂ ਦੇ ਸਮੁੱਚੇ ਵਿਕਾਸ ਲਈ ਅਧਿਕਾਰੀਆਂ ਨੂੰ ਭਲਾਈ ਸਕੀਮਾਂ ਅਤੇ ਵਿਕਾਸ ਕਾਰਜਾਂ ਦੀ ਰਫ਼ਤਾਰ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ।
ਪਿੰਡ ਸੇਲਬਰਾਹ ਵਿਚ ਬਣੇ ਗਰਿੱਡ ‘ਤੇ ਕੰਮ ਕਰਨ ਵਾਲੇ ਸਟਾਫ਼ ਦੀ ਘਾਟ ਦੇ ਮੁੱਦੇ ‘ਤੇ ਡਾ. ਗਰਗ ਨੇ ਦੱਸਿਆ ਕਿ ਲੋੜੀਂਦਾ ਸਟਾਫ਼ ਬਿਜਲੀ ਨਿਗਮ ਨੂੰ ਉਪਲੱਬਧ ਕਰਵਾ ਦਿੱਤਾ ਗਿਆ ਹੈ, ਜਿਸ ਕਾਰਣ ਭਵਿੱਖ ‘ਚ ਇਹ ਸਮੱਸਿਆ ਨਹੀਂ ਆਵੇਗੀ। ਪਿੰਡ ਤੁੰਗਵਾਲੀ ਵਿਚ ਵਾਟਰ ਵਰਕਸ ਦੀ ਸਮੱਸਿਆ ਦਾ ਮਾਮਲਾ ਧਿਆਨ ਵਿਚ ਆਉਣ ‘ਤੇ ਡਿਪਟੀ ਕਮਿਸ਼ਨਰ ਨੇ ਸਬੰਧਤ ਅਥਾਰਟੀ ਨੂੰ ਇਸ ਸਬੰਧੀ ਢੁਕਵੇਂ ਕਦਮ ਚੁੱਕਦਿਆਂ ਰਿਪੋਰਟ ਦੇਣ ਦੀ ਹਦਾਇਤ ਕੀਤੀ। ਇਸੇ ਤਰ ਪਿੰਡ ਭਾਗੂ ਵਿਚਲੇ ਵਾਟਰ ਟੈਂਕ ਦਾ ਕੰਮ ਵੀ ਇੱਕ-ਡੇਢ ਮਹੀਨੇ ਵਿਚ ਮੁਕੰਮਲ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ। ਵੱਖ-ਵੱਖ ਮਾਈਨਰਾਂ ਰਾਹੀਂ ਹੁੰਦੀ ਪਾਣੀ ਦੀ ਸਪਲਾਈ ਅਤੇ ਰਜਬਾਹਿਆਂ ਵਿਚ ਸਾਹਮਣੇ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਡਾ. ਗਰਗ ਨੇ ਕਾਰਜਕਾਰੀ ਇੰਜੀਨੀਅਰ ਸਿੰਚਾਈ ਨੂੰ ਫੀਲਡ ਦਾ ਦੌਰਾ ਕਰਕੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਢੁਕਵਾਂ ਹੱਲ ਕਰਨ ਦੇ ਨਿਰਦੇਸ਼ ਦਿੱਤੇ।
ਆਏ ਹੋਏ ਕਮੇਟੀ ਮੈਂਬਰਾਂ ਬਲਜਿੰਦਰ ਸਿੰਘ, ਸਿਕੰਦਰ ਸਿੰਘ, ਅਜੀਤ ਸਿੰਘ, ਗੁਰਦੀਪ ਸਿੰਘ, ਪਾਲ ਸਿੰਘ, ਅਮੋਲਕ ਸਿੰਘ, ਮਲਕੀਤ ਸਿੰਘ, ਕਰਨ ਸਿੰਘ, ਘਨੌਰ ਸਿੰਘ, ਮਹਿੰਦਰ ਸਿੰਘ, ਸੁਰਜੀਤ ਸਿੰਘ, ਸ਼ੇਰ ਸਿੰਘ ਸੇਖੂ, ਹਰਬੰਸ ਸਿੰਘ, ਚਤਰ ਸਿੰਘ, ਸ਼ੇਰ ਸਿੰਘ, ਨਿਰਮਲ ਸਿੰਘ, ਲਖਬੀਰ ਸਿੰਘ ਆਦਿ ਕਮੇਟੀ ਮੈਂਬਰਾਂ ਨੂੰ ਡਿਪਟੀ ਕਮਿਸ਼ਨਰ ਨੇ ਮੌਕੇ ‘ਤੇ ਹੀ ਮਾਣਭੱਤਾ ਤਕਸੀਮ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।