Home Political News ਖੇਤਾਂ ਦੀ ਅੱਗ ਨਾਲ ਪੀੜਿਤ ਮਜ਼ਦੂਰਾਂ ਨੂੰ ਇਨਸਾਫ਼ ਲਈ ਬਸਪਾ ਨੇ ਕੀਤਾ...

ਖੇਤਾਂ ਦੀ ਅੱਗ ਨਾਲ ਪੀੜਿਤ ਮਜ਼ਦੂਰਾਂ ਨੂੰ ਇਨਸਾਫ਼ ਲਈ ਬਸਪਾ ਨੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

0

ਮੋਹਾਲੀ ਜਿਲ੍ਹੇ ਦੇ ਸੁੰਡਰਾਂ ਵਿਖੇ 14ਮਈ ਨੂੰ ਖੇਤਾਂ ਨੂੰ ਲਗਾਈ ਅੱਗ ਨਾਲ 50ਝੁੱਗੀਆਂ ਅਤੇ ਡੇਢ ਸਾਲ ਦੀ ਬੱਚੀ ਵੀ ਜਲਕੇ ਸੁਆਹ ਹੋ ਗਏ। ਸੋਸ਼ਲ ਮੀਡੀਆ ਉਪਰ ਜਲੀ ਬੱਚੀ ਰੂਪਾਂ (ਰੁਪਾਲੀ) ਦੀਆਂ ਦਰਦਨਾਕ ਤਸਵੀਰਾਂ ਵਾਇਰਲ ਹੋਈਆਂ। ਮਈ 16 ਨੂੰ ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਘਟਨਾ ਸਥਲ ਦਾ ਦੌਰਾ ਕੀਤਾ ਸੀ। ਇਸ ਘਟਨਾ ਨੂੰ ਲੈਕੇ ਬਹੁਜਨ ਸਮਾਜ ਪਾਰਟੀ ਲਗਾਤਾਰ ਸਰਕਾਰ ਤੇ ਪ੍ਰਸ਼ਾਸ਼ਨ ਅੱਗੇ ਸੰਘਰਸ਼ ਕਰ ਰਿਹਾ ਹੈ। ਬਸਪਾ ਨੇ 20ਮਈ ਨੂੰ ਡੇਰਾਬੱਸੀ ਐਸ ਡੀ ਐਮ ਅੱਗੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਕੇ ਰੋਸ ਮੁਜਾਹਰਾ ਕੀਤਾ ਸੀ ਅਤੇ 27ਮਈ ਤਕ ਦਾ ਮਜ਼ਦੂਰਾਂ ਲਈ ਰਾਹਤ ਦੇਣ ਲਈ ਪ੍ਰਸ਼ਾਸ਼ਨ ਨੂੰ ਅਲਟੀਮੇਟਮ ਦਿੱਤਾ ਸੀ।
ਬਸਪਾ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਨੇ ਅੱਜ ਠਾਠਾਂ ਮਾਰਦੇ ਲੋਕਾਂ ਦੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਅੱਜ 10 ਦਿਨ ਬੀਤਣ ਤੋਂ ਬਾਅਦ ਵੀ ਸਰਕਾਰ ਨੇ 50ਮਜਦੂਰ ਪਰਿਵਾਰਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਹੈ। ਬਸਪਾ ਨੇ ਮਜ਼ਦੂਰਾਂ ਲਈ 4/4ਮਰਲੇ ਦੇ ਪੰਚਾਇਤੀ ਪਲਾਟ, ਪ੍ਰਧਾਨ ਮੰਤਰੀ ਯੋਜਨਾ ਤਹਿਤ ਘਰ, ਪੀੜਿਤ ਜਲਕੇ ਮਰੀ ਬੱਚੀ ਦੇ ਪਰਿਵਾਰ ਲਈ 50 ਲੱਖ ਰੁਪਿਆ ਅਤੇ ਜਲੀਆ ਝੁੱਗੀਆਂ ਦੇ 50 ਪੀੜਿਤ ਨੂੰ 25 ਲੱਖ ਰੁਪਏ ਦੀ ਰਾਹਤ ਦੇਣ ਦੀ ਮੰਗ ਕੀਤੀ ਹੈ। ਮੁੱਖ ਦੋਸ਼ੀ ਤਰਨਜੀਤ ਸਿੰਘ ਜਿਸਨੇ ਕਿ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਕੇ ਅੱਗੇ ਠੇਕੇ ਤੇ ਦਿੱਤੀ ਹੈ, ਜੋਕਿ ਅੱਜ ਤੱਕ ਵੀ ਮਜ਼ਦੂਰਾਂ ਨੂੰ ਲਗਾਤਾਰ ਧਮਕਾਉਣ ਦਾ ਕੰਮ ਕਰ ਰਿਹਾ, ਖ਼ਿਲਾਫ਼ ਆਈ ਪੀ ਸੀ 304 ਦਾ ਕੇਸ ਦਰਜ ਕੀਤਾ ਜਾਵੇ।
ਸ ਗੜ੍ਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਉਸ ਨੂੰ ਹਰਾ ਪੈੱਨ ਚਾਹੀਦਾ ਹੈ। ਅੱਜ ਮੁੱਖ ਮੰਤਰੀ ਹਰੇ ਪੈੱਨ ਦਾ ਮਾਲਿਕ ਹੈ, ਲੇਕਿਨ ਮਨੂਵਾਦੀ ਜਾਤੀਵਾਦੀ ਸੋਚ ਕਰਕੇ ਆਪ ਪਾਰਟੀ ਸਰਕਾਰ ਦਾ ਹਰਾ ਪੈੱਨ ਮਜ਼ਦੂਰਾਂ, ਮੁਲਾਜ਼ਮਾਂ, ਦਲਿਤਾਂ ਪੱਛੜੇ ਵਰਗਾਂ, ਮਜ਼ਲੂਮਾਂ ਦੇ ਖਿਲਾਫ ਚਲ ਰਿਹਾ ਹੈ, ਜਿਸਦੀ ਤਾਜ਼ਾ ਉਦਾਹਰਣ ਮਜ਼ਦੂਰਾਂ ਦਾ ਮੌਜੂਦਾ ਕੇਸ ਹੈ।

Exit mobile version