Home Sports News ਖੇਡਾਂ ਦੇ ਖੇਤਰ ‘ਚ ਪੰਜਾਬ ਬਣੇਗਾ ਮੁਲਕ ਦਾ ਮੋਹਰੀ ਸੂਬਾ- ਸੁਖਬੀਰ ਸਿੰਘ...

ਖੇਡਾਂ ਦੇ ਖੇਤਰ ‘ਚ ਪੰਜਾਬ ਬਣੇਗਾ ਮੁਲਕ ਦਾ ਮੋਹਰੀ ਸੂਬਾ- ਸੁਖਬੀਰ ਸਿੰਘ ਬਾਦਲ

0

ਫਰੀਦਕੋਟ : ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਨੂੰ ਛੋਟੀ ਉਮਰ ਤੋਂ ਹੀ ਵਿਸ਼ਵ ਪੱਧਰੀ ਟਰੇਨਿੰਗ ਦੇਣ ਲਈ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਮੋਹਾਲੀ ਵਿਖੇ 5 ਹਜ਼ਾਰ ਖਿਡਾਰੀਆਂ ਨੂੰ ਟਰੇਨਿੰਗ ਦੇਣ ਦੀ ਵਿਵਸਥਾ ਕੀਤੀ ਗਈ ਹੈ। ਉਨਾ ਨਾਲ ਹੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇੰਨਾ ਖਿਡਾਰੀਆਂ ਨੂੰ ਵਿਸ਼ਵ ਪੱਧਰ ‘ਤੇ ਮੁਕਾਬਲੇ ‘ਚ ਲਿਆਉਣ ਖਾਤਰ ਵੱਖ ਵੱਖ ਖੇਡਾਂ ਦੀ ਟਰੇਨਿੰਗ ਲਈ ਆਸਟਰੇਲੀਆਂ ਦੀ ਇੱਕ ਨਾਮੀ ਯੂਨੀਵਰਸਿਟੀ ਨਾਲ ਸਮਝੋਤਾ ਸਹੀਬੱਧ ਕੀਤਾ ਜਾ ਚੁੱਕਿਆ ਹੈ। ਅੱਜ ਬਾਬਾ ਫੱਕਰ ਦਾਸ ਯਾਦਗਾਰੀ ਕਬੱਡੀ ਕੱਪ ‘ਚ ਪਿੰਡ ਢੀਮਾਂ ਵਾਲੀ ਵਿਖੇ ਮੁੱਖ ਮਹਿਮਾਨ ਵਜੋਂ ਪਹੁੰਚੇ ਸ. ਬਾਦਲ ਨੇ ਕਿਹਾ ਕਿ ਪੰਜਾਬ ਨੂੰ ਖੇਡਾਂ ਦੇ ਖੇਤਰ ‘ਚ ਦੇਸ਼ ਦਾ ਮੋਹਰੀ ਸੂਬਾ ਬਨਾਉਣ ਲਈ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਰਾਹੀਂ ਟਰੇਨਿੰਗ ਲੈਣ ਵਾਲੇ ਖਿਡਾਰੀਆਂ ਦੀ ਪੜਈ ਤੇ ਖੇਡ ਟਰੇਨਿੰਗ ਦਾ ਖਰਚ ਪੰਜਾਬ ਸਰਕਾਰ ਚੁੱਕੇਗੀ। ਉਨਾ ਕਿਹਾ ਕਿ ਮਾਂ ਖੇਡ ਕਬੱਡੀ ਅੱਜ ਵਿਸ਼ਵ ਅੰਦਰ ਮਸ਼ਹੂਰ ਹੋ ਚੁੱਕੀ ਹੈ ਅਤੇ ਨਵੰਬਰ 2016 ‘ਚ ਹੋਣ ਵਾਲੇ ਵਿਸ਼ਵ ਕਬੱਡੀ ਕੱਖ ਵਿੱਚ 19 ਮੁਲਕਾਂ ਦੀਆਂ ਟੀਮਾਂ ਲੜਕਿਆਂ ਦੇ ਵਰਗ ‘ਚ ਅਤੇ 9 ਮੁਲਕਾਂ ਦੀਆਂ ਟੀਮਾਂ ਲੜਕੀਆਂ ਦੇ ਵਰਗ ‘ਚ ਭਾਗ ਲੈ ਰਹੀਆਂ ਹਨ। ਉਨਾ ਇਹ ਵੀ ਦੱਸਿਆ ਕਿ ਆਉਂਦੇ ਅਕਤੂਬਰ ਮਹੀਨੇ ਵਿੱਚ ਵਰਲਡ ਕਬੱਡੀ ਲੀਗ ਵੀ ਸ਼ੁਰੂ ਹੋਣ ਜਾ ਰਹੀ ਹੈ। ਪੰਜਾਬ ਦੇ ਪਿੰਡਾਂ ਨੂੰ ਵਿਕਾਸ ਪੱਖੋਂ ਨਵਾਂ ਰੂਪ ਦੇਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾ ਦਾ ਜ਼ਿਕਰ ਕਰਦਿਆਂ ਉੱਪ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਸਾਰੇ 12000 ਤੋ ਵਧੇਰੇ ਪਿੰਡਾਂ ਅੰਦਰ ਕੰਕਰੀਟ ਦੀਆਂ ਗਲੀਆਂ, ਨਾਲੀਆਂ, ਸਟਰੀਟ ਲਾਈਟਾਂ ਤੇ ਹੋਰ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕਰੀਬ 35000 ਕਰੋੜ ਰੁਪਏ ਦੇ ਪ੍ਰੋਜੈਕਟ ਉਲੀਕੇ ਗਏ ਹਨ, ਜੋ ਆਉਂਦੇ ਪੰਜਾਂ ਸਾਲਾਂ ‘ਚ ਮੁਕੰਮਲ ਹੋਣਗੇ। ਉਨਾ ਇਹ ਵੀ ਦੱਸਿਆ ਕਿ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਦਾਨ ਕਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ ਪਿੰਡਾ ‘ਚ 2600 ਮੁਫ਼ਤ ਦਵਾਈ ਦੀਆਂ ਦੁਕਾਨਾਂ ਖੋਲੀਆਂ ਜਾ ਰਹੀਆਂ ਹਨ। ਉਨਾ ਕਿਹਾ ਕਿ ਪੰਜਾਬ ਅਜੇਹਾ ਪਹਿਲਾ ਸੂਬਾ ਹੈ ਜਿੱਥੇ ਛੋਟੋ ਵਪਾਰੀਆਂ, ਆਰਥਿਕ ਪੱਖੋਂ ਗਰੀਬ ਵਰਗਾਂ ਅਤੇ ਕਿਸਾਨਾਂ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਉਨਾ ਪਿੰਡ ਢੀਮਾਂ ਵਾਲੀ ਦੇ ਸਟੇਡੀਅਮ ਦੇ ਵਿਕਾਸ ਲਈ 10 ਲੱਖ ਰੁਪਏ, ਪਿੰਡ ਦੇ ਵਿਕਾਸ ਕਾਰਜਾਂ ਲਈ 20 ਲੱਖ ਰੁਪਏ ਅਤੇ ਪਿੰਡ ਦੀ ਦਾਣਾ ਮੰਡੀ ਦੇ ਫੜ ਨੂੰ ਪੱਕਾ ਕਰਨ ਲਈ 15 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਵਿਧਾਇਕ ਮਨਤਾਰ ਸਿੰਘ ਬਰਾੜ ਅਤੇ ਦੀਪ ਮਲਹੋਤਰਾ, ਚੇਅਰਮੈਨ ਯੂਥ ਵਿਕਾਸ ਬੋਰਡ ਸ. ਪਰਮਬੰਸ ਸਿੰਘ ਬੰਟੀ ਰੋਮਾਣਾ, ਸੀਨੀਅਰ ਅਕਾਲੀ ਆਗੂ ਸ. ਪਰਕਾਸ਼ ਸਿੰਘ ਭੱਟੀ ਤੇ ਬਲਕਾਰ ਸਿੰਘ ਬਰਾੜ, ਚੇਅਰਮੈਨ ਜ਼ਿਲ ਪਰੀਸ਼ਦ ਫਰੀਦਕੋਟ ਸ. ਕੁਲਤਾਰ ਸਿੰਘ ਬਰਾੜ, ਚੇਅਰਮੈਨ ਫਰੀਦਕੋਟ ਸਹਿਕਾਰੀ ਬੈਂਕ ਸ. ਗੁਰਚੇਤ ਸਿੰਘ ਢਿੱਲੋ, ਡਿਪਟੀ ਕਮਿਸ਼ਨਰ ਸ. ਮਾਲਵਿੰਦਰ ਸਿੰਘ ਜੱਗੀ, ਸੀਨੀਅਰ ਪੁਲਿਸ ਕਪਤਾਨ ਸ. ਦਰਸ਼ਨ ਸਿੰਘ ਮਾਨ ਤੋਂ ਇਲਾਵਾ ਯੂਥ ਕਲੱਬ ਅਤੇ ਪਿੰਡ ਦੀ ਪੰਚਾਇਤ ਦੇ ਨੁਮਾਇੰਦੇ ਹਾਜਰ ਸਨ।

Exit mobile version