Home Sports News ਕੌਮੀ ਵੁਸ਼ੂ ਫੈਡਰੇਸ਼ਨ ਕੱਪ ਆਰੰਭ

ਕੌਮੀ ਵੁਸ਼ੂ ਫੈਡਰੇਸ਼ਨ ਕੱਪ ਆਰੰਭ

0

ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਅਤੇ ਪੰਜਾਬ ਵੁਸ਼ੂ ਐਸੋਸੀਏਸ਼ਨ ਦੇ ਪ੍ਰਧਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਸਾਬਕਾ ਆਈ.ਜੀ. ਦੀ ਅਗਵਾਈ ਵਿਚ ਹੋਣ ਵਾਲੇ ਦੋ ਦਿਨਾਂ ਕੌਮੀ ਵੁਸ਼ੂ ਫੈਡਰੇਸ਼ਨ ਕੱਪ ਅੱਜ ਇੱਕੇ ਆਰੰਭ ਹੋ ਗਿਆ ਹੈ। ਜਿਸ ਵਿਚ ਦੇਸ਼ ਭਰ ਦੀਆਂ ਪੁਰਸ਼ ਅਤੇ ਔਰਤਾਂ ਦੀਆਂ ਸਿਖਰਲੀਆਂ 8-8 ਟੀਮਾਂ ਭਾਗ ਲੈ ਰਹੀਆਂ ਹਨ। ਉਦਘਾਟਨੀ ਸਮਾਰੋਹ ਮੌਕੇ ਉਚੇਚੇ ਤੌਰ ਤੇ ਪੁੱਜੇ ਚੀਨੀ ਖਿਡਾਰੀਆਂ ਨੇ ਵੁਸ਼ੂ ਦੇ ਸ਼ਾਨਦਾਰ ਜੌਹਰ ਦਿਖਾਏ। ਇਹ ਖਿਡਾਰੀ ਦਿੱਲੀ ਵਿਖੇ ਚੀਨੀ ਦੂਤਾਵਾਸ ਦੀ ਅਧਿਕਾਰੀ ਜੈਂਗ ਫੈਂਗ, ਕੋਚ ਰੇਨ ਗਾਂਗ ਅਤੇ ਹੇ ਕਿਆਂਗ ਦੀ ਅਗਵਾਈ ਵਿਚ ਪਟਿਆਲਾ ਵਿਖੇ ਪੁੱਜੇ। ਇਸ ਮੌਕੇ ਤੇ ਪੰਜਾਬੀ ਕਲਾਕਾਰਾਂ ਨੇ ਆਪਣੇ ਸੱਭਿਆਚਾਰ ਦੀਆਂ ਝਲਕੀਆਂ ਪੇਸ਼ ਕੀਤੀਆਂ। ਇਸ ਮੌਕੇ ਤੇ ਭਾਰਤੀ ਵੁਸ਼ੂ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼੍ਰੀ ਸੋਹੇਲ ਅਹਿਮਦ, ਚੇਅਰਮੈਨ ਤਕਨੀਕੀ ਕਮੇਟੀ ਸ਼੍ਰੀ ਸੰਭੂ ਸੇਠ, ਖਜਾਨਚੀ ਸ਼੍ਰੀ ਸਿਵੇਂਦਰ ਨਾਥ ਦੂਬੇ, ਡਾ. ਦਲਬੀਰ ਸਿੰਘ ਕਾਲਾ ਅਫਗਾਨਾ, ਪੰਜਾਬ ਵੁਸ਼ੂ ਐਸੋਸੀਏਸ਼ਨ ਦੇ ਜਨਰਲ ਸਕੱਤ ਪਰਵਿੰਦਰ ਸਿੰਘ, ਅਰਜੁਨਾ ਐਵਾਰਡੀ ਸ਼੍ਰੀ ਪਰਮਜੀਤ ਸ਼ਰਮਾ, ਵੁਸ਼ੂ ਐਸੋਸੀਏਸ਼ਨ ਪਟਿਆਲਾ ਦੇ ਚੇਅਰਮੈਨ ਸ. ਸੁਰਿੰਦਰ ਸਿੰਘ ਟਿਵਾਣਾ, ਜਸਵੰਤ ਸਿੰਘ, ਪ੍ਰਿੰਸਇੰਦਰ ਸਿੰਘ ਘੁੰਮਣ, ਰੇਨੂੰ ਬਾਲਾ, ਰਚਨਾ ਦੇਵੀ, ਮਿਨਾਕਸ਼ੀ, ਮੁਕੇਸ਼ ਚੌਧਰੀ ਵੀ ਹਾਜ਼ਰ ਸਨ। ਸ. ਸੁਰਿੰਦਰ ਸਿੰਘ ਸੋਢੀ ਨੇ ਆਏ ਖਿਡਾਰੀਆਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਡਾ. ਗੁਰਦੀਪ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਅੱਜ ਵੁਸ਼ੂ ਦੇ ਆਰੰਭਕ ਦੌਰ ਦੇ ਮੁਕਾਬਲੇ ਹੋਏ।

Exit mobile version