Home Political News ਕੇਜਰੀਵਾਲ ਦੀ ਸਖਤ ਹਦਾਇਤ ਭਿੰਡਰਾਂਵਾਲੇ ਦੇ ਕਿਸੇ ਸਮਰਥੱਕ ਦਾ ਨਾਮ ਟਿਕਟ ਸੂਚੀ...

ਕੇਜਰੀਵਾਲ ਦੀ ਸਖਤ ਹਦਾਇਤ ਭਿੰਡਰਾਂਵਾਲੇ ਦੇ ਕਿਸੇ ਸਮਰਥੱਕ ਦਾ ਨਾਮ ਟਿਕਟ ਸੂਚੀ ਵਿੱਚ ਸ਼ਾਮਿਲ ਨਾਂ ਕੀਤਾ ਜਾਵੇ

0

ਚੰਡੀਗੜ ( ਰੁਪਿੰਦਰ ਸਿੰਘ ਔਲਖ ) ਪੰਜਾਬ ਵਿਧਾਨ ਸਭਾ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਹਨ ਪੰਜਾਬ ਦਾ ਸਿਆਸੀ ਮਾਹੌਲ ਗਰਮਾਉਂਦਾ ਜਾ ਰਿਹਾ ਹੈ । ਹਰ ਪਾਰਟੀ ਚੋਣਾਂ ਵਿੱਚ ਆਪਣੀ ਜਿੱਤ ਯਕੀਨੀ ਬਣਾਉਣ ਵਿੱਚ ਲੱਗੀ ਹੋਈ ਹੈ ਇਸੇ ਤਰਾਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਵੱਡੇ ਬਦਲ ਵਜੋੰ ਉੱਭਰ ਕਿ ਸਾਹਮਣੇ ਆਈ ਆਮ ਆਦਮੀਂ ਪਾਰਟੀ ਵੀ ਇਨਾਂ ਦਿਨਾਂ ਵਿੱਚ ਚੋਣ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਵਿੱਚ ਲੱਗੀ ਹੋਈ ਹੈ । ਪਰ ਉਮੀਦਵਾਰਾਂ ਦੀ ਸੂਚੀ ਤਿਆਰ ਕਰ ਰਹੀ ਕਮੇਟੀ ਨੂੰ ਆਪ ਕਨਵੀਨਰ ਕੇਜਰੀਵਾਲ ਦੀ ਇੱਕ ਨਵੀਂ ਹਦਾਇਤ ਨੇ ਪੰਜਾਬ ਵਿੱਚ ਆਪ ਤੇ ਕਈ ਸਵਾਲ ਖੜੇ ਕਰ ਦਿੱਤੇ ਹਨ । ਧਾਰਮਿਕ ਮਸਲਿਆਂ ਨੂੰ ਲੈ ਕਿ ਹਮੇਸ਼ਾਂ ਵਿਵਾਦਾਂ ਵਿੱਚ ਰਹਿਣ ਵਾਲੀ ਆਪ ਆਏ ਦਿਨ ਆਪਣੇ ਆਗੂਆਂ ਦੀਆਂ ਗਲਤੀਆਂ ਕਾਰਨ ਵੱਡੇ ਨੁਕਸਾਨ ਦਾ ਸਾਹਮਣਾ ਕਰਦੀ ਆ ਰਹੀ ਹੈ । ਪਰ ਹੱਦ ਤਾਂ ਉਸ ਵਕਤ ਹੋ ਗਈ ਜਦੋਂ ਆਪ ਦੇ ਉਮੀਦਵਾਰਾਂ ਦੀ ਸੂਚੀ ਤਿਆਰ ਕਰਨ ਵਿੱਚ ਸ਼ਾਮਿਲ ਇੱਕ ਸੀਨੀਅਰ ਆਗੂ ਨੇ ਪੱਤਰਕਾਰਾਂ ਨੂੰ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਇਹ ਦੱਸਿਆ ਕਿ ਸੂਚੀ ਵਿੱਚ ਉਮੀਦਵਾਰਾਂ ਦੇ ਨਾਂਵਾਂ ਨੂੰ ਲੈ ਕਿ ਕੇਜਰੀਵਾਲ ਨੇ ਹੁਕਮ ਕੀਤਾ ਹੈ ਕਿ ਜਾਰੀ ਹੋਣ ਵਾਲੀ ਸੂਚੀ ਦਾ ਕੋਈ ਉਮੀਦਵਾਰ ਭਾਰਤੀ ਕਾਨੂੰਨ ਵਿੱਚ ਅੱਤਵਾਦੀ ਵਜੋਂ ਪਹਿਛਾਣੇ ਜਾਂਦੇ ਜਰਨੈਲ ਸਿੰਘ ਭਿੰਡਰਾਂਵਾਲੇ ਪ੍ਰਤੀ ਕੋਈ ਸ਼ਰਧਾ ਜਾਂ ਸਤਿਕਾਰ ਨਾਂ ਰੱਖਦਾ ਹੋਵੇ । ਉਨਾਂ ਦੱਸਿਆ ਕਿ ਕੇਜਰੀਵਾਲ ਨੇ ਸਖਤ ਹਦਾਇਤ ਕੀਤੀ ਹੈ ਕਿ ਜੇਕਰ ਸੰਜੇ ਸਿੰਘ ਜਾਂ ਦੁਰਗੇਸ਼ ਪਾਠਕ ਨੂੰ ਰਤਾ ਭਰ ਵੀ ਸ਼ੱਕ ਹੁੰਦਾ ਹੈ ਕਿ ਉਮੀਦਵਾਰ ਸੂਚੀ ਵਿੱਚ ਸ਼ਾਮਿਲ ਕੋਈ ਵਿਅਕਤੀ ਦੂਰ ਦੂਰ ਤੱਕ ਵੀ ਭਿੰਡਰਾਂਵਾਲੇ ਪ੍ਰਤੀ ਸਤਿਕਾਰ ਰੱਖਦਾ ਹੈ ਤਾਂ ਫੌਰਨ ਉਸਦਾ ਨਾਮ ਸੂਚੀ ਵਿੱਚੋਂ ਕੱਟ ਦਿੱਤਾ ਜਾਵੇ । ਕਿਉਂਕਿ ਆਪ ਅਜਿਹੇ ਵੱਖਵਾਦੀ ਅਤੇ ਅੱਤਵਾਦੀ ਸੋਚ ਵਾਲੇ ਵਿਅਕਤੀਆਂ ਦਾ ਬਿਲਕੁਲ ਸਮਰਥਨ ਨਹੀਂ ਕਰਦੀ । ਕੇਜਰੀਵਾਲ ਨੇ ਕਿਹਾ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਮਰਥਕਾਂ ਵੱਲੋੰ ਉਸਦੀ ਯਾਦ ਵਿੱਚ ਉਲੀਕੇ ਜਾਂਦੇ ਪ੍ਰੌਗਰਾਮਾਂ ਨਾਲ ਭਵਿੱਖ ਵਿੱਚ ਨਜਿੱਠਣ ਲਈ ਇਹ ਜਰੂਰੀ ਹੈ ਕਿ ਪਹਿਲਾਂ ਆਪ ਵਿੱਚ ਬੈਠੇ ਭਿੰਡਰਾਂਵਾਲੇ ਦੇ ਸਪੋਰਟਰਾਂ ਦੀ ਛਾਂਟੀ ਲਾਈ ਜਾਵੇ। ਆਪ ਆਗੂ ਨੇ ਕਿਹਾ ਕਿ ਇਸੇ ਕਾਰਨ ਕਰਕੇ ਲਗਾਤਾਰ ਆਪ ਉਮੀਦਵਾਰ ਸੂਚੀ ਵਿੱਚ ਦੇਰੀ ਹੁੰਦੀ ਆ ਰਹੀ ਹੈ ਉਨਾਂ ਦੱਸਿਆ ਕਿ ਹਰ ਉਮੀਦਵਾਰ ਦੇ ਪਿਛੋਕੜ ਅਤੇ ਵਰਤਮਾਨ ਦੀ ਬਰੀਕੀ ਨਾਲ ਜਾਂਚ ਹੋ ਰਹੀ ਹੈ ਅਤੇ ਭਿੰਡਰਾਂਵਾਲੇ ਨਾਲ ਕੋਈ ਵੀ ਲਿੰਕ ਮਿਲਣ ਤੇ ਉਮੀਦਵਾਰ ਦਾ ਨਾਮ ਕੱਟ ਦਿੱਤਾ ਜਾਂਦਾ ਹੈ । ਉਨਾਂ ਫਿਲਹਾਲ ਆਪਣਾਂ ਨਾਮ ਗੁਪਤ ਰੱਖਣ ਲਈ ਆਖਿਆ ਅਤੇ ਨਾਲ ਇਹ ਵੀ ਕਿਹਾ ਕਿ ਉਹ ਇਸ ਗੱਲ ਦੇ ਬਿੱਲਕੁਲ ਖਿਲਾਫ ਹਨ । ਉਹ ਜਿਨਾਂ ਉਮੀਦਵਾਰਾਂ ਦਾ ਨਾਮ ਸੂਚੀ ਵਿੱਚੋਂ ਕੱਟਿਆ ਗਿਆ ਹੈ ਉਨਾਂ ਸਭ ਨੂੰ ਨਾਲ ਲੈ ਕਿ ਉਮੀਦਵਾਰ ਸੂਚੀ ਦੇ ਐਲਾਨ ਹੋਣ ਦੇ ਫੌਰਨ ਬਾਅਦ ਪਾਰਟੀ ਵਿੱਚੋਂ ਅਸਤੀਫਾ ਦੇ ਦੇਣਗੇ ਅਤੇ ਪੰਥਕ ਧਿਰਾਂ ਨਾਲ ਮਿਲ ਕਿ ਆਪ ਦਾ ਸਿੱਖ ਕੌਮ ਵਿਰੋਧੀ ਏਜੰਡਾ ਮੀਡੀਆ ਅੱਗੇ ਨਸ਼ਰ ਕਰਨਗੇ ।

Exit mobile version