Home Sports News ਕੁੱਲ ਹਿੰਦ ਅੰਤਰਵਰਸਿਟੀ ਸਾਈਕਲਿੰਗ ਚੈਂਪੀਅਨਸ਼ਿਪ

ਕੁੱਲ ਹਿੰਦ ਅੰਤਰਵਰਸਿਟੀ ਸਾਈਕਲਿੰਗ ਚੈਂਪੀਅਨਸ਼ਿਪ

0

ਪਟਿਆਲਾ : ਇੱਥੇ ਪੰਜਾਬੀ ਯੂਨੀਵਰਸਿਟੀ ਚ ਚਲ ਰਹੀ ਕੁੱਲ ਹਿੰਦ ਅੰਤਰਵਰਸਿਟੀ ਰੋਡ ਸਾਈਕਲਿੰਗ ਚੈਂਪੀਅਨਸ਼ਿਪ ਦੇ ਅੱਜ ਦੁਸਰੇ ਦਿਨ ਵਿਅਕਤੀਗਤ ਮੁਕਾਬਲਿਆਂ ਚ ਪੰਜਾਬੀ ਯੂਨੀਵਰਸਿਟੀ ਅਤੇ ਟੀਮ ਮੁਕਾਬਲਿਆਂ ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਈਕਲਿਸਟਾਂ ਦੀ ਚੜ੍ਤ ਰਹੀ। ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਮੇ॥ਬਾਨ ਯੂਨੀਵਰਸਿਟੀ ਦੇ ਖੇਡ ਨਿਰਦੇਸ਼ਕ ਡਾ. ਰਾਜ ਕੁਮਾਰ ਸ਼ਰਮਾ ਅਤੇ ਇੰਸਪੈਕਟਰ (ਟਰੈਫਿਕ) ਸ. ਹਰਦੀਪ ਸਿੰਘ ਨੇ ਅਦਾ ਕੀਤੀ।
ਅੱਜ ਹੋਏ ਔਰਤਾਂ ਦੇ ਵਿਅਕਤੀਗਤ ਟਾਈਮ ਟਰਾਇਲ ਮੁਕਾਬਲਿਆਂ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪੁਸ਼ਪਿੰਦਰ ਕੌਰ ਅਤੇ ਪ੍ਰਿਯੰਕਾ ਨੇ ਕ੍ਮਵਾਰ ਸੋਨ ਅਤੇ ਚਾਂਦੀ ਅਤੇ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੀ ਜਸ਼ਨਜੀਤ ਕੌਰ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਪੁਰਸ਼ਾਂ ਦੇ 50 ਕਿਲੋਮੀਟਰ ਟੀਮ ਟਾਈਮ ਟਰਾਇਲ ਮੁਕਾਬਲਿਆਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਸ਼ਿਆਮ ਸੁੰਦਰ, ਸਜੰਗ ਦੇਲੂ, ਅਨਿਲ ਅਤੇ ਨਵੀਨ ਤੇ ਅਧਾਰਤ ਟੀਮ ਨੇ ਸੋਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਰਾਜਬੀਰ ਸਿੰਘ, ਸੁਖਚੈਨ ਸਿੰਘ, ਸਤਵਿੰਦਰ ਸਿੰਘ ਅਤੇ ਮੋਹਿਤ ਕੁਮਾਰ ਤੇ ਅਧਾਰਤ ਟੀਮ ਨੇ ਚਾਂਦੀ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੀ ਸੰਦੀਪ, ਨੀਰਜ, ਮਨੀਸ਼ ਕੁਮਾਰ ਅਤੇ ਦੀਪਕ ਤੇ ਅਧਾਰਤ ਟੀਮ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਇਸ ਮੌਕੇ ਤੇ ਡਾ. ਰਾਜ ਕੁਮਾਰ ਸ਼ਰਮਾ ਖੇਡ ਨਿਰਦੇਸ਼ਕ, ਸਾਬਕਾ ਕੌਮੀ ਕੋਚ ਮਿੱਤਰਪਾਲ ਸਿੰਘ ਸਿੱਧੂ, ਡਾ. ਦਲਬੀਰ ਸਿੰਘ ਰੰਧਾਵਾ, ਅਰਜੁਨਾ ਐਵਾਰਡੀ ਪਰਮਜੀਤ ਸ਼ਰਮਾ, ਡਾ. ਜਸਬੀਰ ਸਿੰਘ, ਕੋਚ ਗੁਰਪਰੀਤ ਕੌਰ, ਕੋਚ ਸੁਖਦੀਪ ਸਿੰਘ, ਹਰਭਜਨ ਸਿੰਘ ਸੰਧੂ, ਧਰਮਿੰਦਰਪਾਲ ਸਿੰਘ, ਚਰਨਜੀਤ ਸਿੰਘ, ਤਰਸੇਮ ਸਿੰਘ, ਮੁਕੇਸ਼ ਚੌਧਰੀ, ਰੇਨੂੰ ਬਾਲਾ ਤੇ ਮੀਨਾਕਸ਼ੀ ਵੀ ਮੌਜੂਦ ਸਨ।

Exit mobile version