Home Political News ਆਮ ਆਦਮੀ ਪਾਰਟੀ ਨੇ ਦੇਸ਼ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ, ਸ਼ਹਿਰ ‘ਚ...

ਆਮ ਆਦਮੀ ਪਾਰਟੀ ਨੇ ਦੇਸ਼ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ, ਸ਼ਹਿਰ ‘ਚ ਕੱਢਿਆ ਕੈਂਡਲ ਮਾਰਚ

0

ਪਟਿਆਲਾ,: – ਪਠਾਨਕੋਟ ਏਅਰਬੇਸ ਉਤੇ ਬੀਤੇ ਦਿਨੀ ਹੋਏ ਅੱਤਵਾਦੀ ਹਮਲੇ ਵਿਚ ਦੇਸ਼ ਲਈ ਸ਼ਹੀਦ ਹੋਏ ਮਹਾਨ ਯੋਧਿਆਂ ਨੂੰ ਆਮ ਆਦਮੀ ਪਾਰਟੀ ਨੇ ਅੱਜ ਪਟਿਆਲਾ ਵਿਚ ਕੈਂਡਲ ਮਾਰਚ ਕੱਢ ਕੇ ਸ਼ਰਧਾਂਜਲੀ ਦਿੱਤੀ। ਪਾਰਟੀ ਦੇ ਪਟਿਆਲਾ ਜੋਨ ਦੇ ਇੰਚਾਰਜ ਡਾ. ਬਲਬੀਰ ਵੀ ਇਸ ਮੌਕੇ ‘ਤੇ ਹਾਜ਼ਰ ਸਨ। ਪਾਰਟੀ ਦੇ ਆਗੂ ਸ੍ ਮੇਘ ਚੰਦ ਸ਼ੇਰਮਾਜਰਾ ਸੈਕਟਰ ਕੋ-ਆਰਡੀਨੇਟਰ ਪਟਿਆਲਾ ਦੀ ਅਗਵਾਈ ਵਿਚ ਤਰਿਪੜੀ ਦੇ ਗੁਰਦੁਆਰਾ ਕਸ਼ਮੀਰੀਆਂ ਸਾਹਿਬ ਤੋਂ ਕੋਹਲੀ ਸਵੀਟ ਚੌਂਕ ਤੱਕ ਕੱਢੇ ਇਸ ਕੈਂਡਲ ਮਾਰਚ ਵਿਚ ਸੈਂਕੜੇ ਦੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਅਤੇ ਯੂਥ ਕਾਰਕੁੰਨ ਸ਼ਾਮਲ ਸਨ, ਜਿਨਾਂ ਵਿਚ ਸ਼ਵਿੰਦਰ ਧੰਨਜੇ, ਲਾਲ ਸਿੰਘ, ਸ਼ਿਵ ਕੁਮਾਰ ਮੰਡੋੜ, ਕੁੰਦਨ ਗੋਗੀਆ, ਚੇਤਨ ਸਿੰਘ ਜੋੜੇਮਾਜਰਾ, ਦਰਸ਼ਨ ਕੌਰ, ਕੁਲਦੀਪ ਕੌਰ ਸਮੇਤ ਕਈ ਸੀਨੀਅਰ ਆਗੂ ਸ਼ਾਮਿਲ ਸਨ। ਇਸ ਮੌਕੇ ‘ਤੇ ਡਾ. ਬਲਬੀਰ ਨੇ ਕਿਹਾ ਕਿ ਦੇਸ਼ ਲਈ ਕੁਰਬਾਨੀਆਂ ਦੇਣ ਅਤੇ ਆਪਣੀਆਂ ਜਾਨਾਂ ਵਾਰਣ ਵਾਲੇ ਦੇਸ਼ ਦੇ ਸ਼ਹੀਦਾਂ ਨੂੰ ਅਸੀਂ ਦਿਲੋਂ ਸ਼ਰਧਾਂਜਲੀ ਭੇਂਟ ਕਰਦੇ ਹਾਂ। ਉਨਾਂ ਦੀ ਸ਼ਹਾਦਤ ਦੇਸ਼ਵਾਸੀ

Exit mobile version