Home Political News ਆਪਣਾ ਪੰਜਾਬ ਪਾਰਟੀ ਵੱਲੋਂ 15 ਹੋਰ ਉਮੀਦਵਾਰਾਂ ਦਾ ਐਲਾਨ

ਆਪਣਾ ਪੰਜਾਬ ਪਾਰਟੀ ਵੱਲੋਂ 15 ਹੋਰ ਉਮੀਦਵਾਰਾਂ ਦਾ ਐਲਾਨ

0

ਚੰਡੀਗੜ : ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸ. ਸੁੱਚਾ ਸਿੰਘ ਛੋਟੇਪੁਰ ਵੱਲੋਂ ਆਪਣੇ ਸਰਗਰਮ ਸਾਥੀਆਂ ਦੀ ਹਾਜ਼ਰੀ ਵਿਚ ਆਪਣਾ ਪੰਜਾਬ ਪਾਰਟੀ ਦੀ ਦੂਜੀ ਸੂਚੀ ਵਿਚ 15 ਹੋਰ ਉਮੀਦਵਾਰ ਐਲਾਨੇ ਗਏ | ਹੁਣ ਤੱਕ ਪਾਰਟੀ ਵੱਲੋਂ ਵੱਖ-ਵੱਖ ਹਲਕਿਆਂ ਲਈ ਐਲਾਨੇ ਗਏ ਉਮੀਦਵਾਰਾਂ ਦੀ ਗਿਣਤੀ 30 ਹੋ ਗਈ ਹੈ | ਪਾਰਟੀ ਦੇ ਪ੍ਧਾਨ ਸ. ਸੁੱਚਾ ਸਿੰਘ ਛੋਟੇਪੁਰ ਨੇ ਅੱਜ ਚੰਡੀਗੜ ਪ੍ਰੈਸ ਕਲੱਬ ਵਿਖੇ ਇਨਾ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਦਿਆਂ ਹੋਇਆਂ ਇਹ ਵੀ ਖੁਲਾਸਾ ਕੀਤਾ ਕਿ ਪੂਰੇ ਪੰਜਾਬ ਵਿਚ ਵਿਧਾਨ ਸਭਾ ਹਲਕਿਆਂ ਲਈ ਪਾਰਟੀ ਵੱਲੋਂ 8 ਜਨਰਲ ਤੇ 6 ਰਿਜ਼ਰਵ ਹਲਕਿਆਂ ਦੇ ਨਾਲ-ਨਾਲ ਇੱਕ ਮਹਿਲਾ ਨੂੰ ਵੀ ਉਮੀਦਵਾਰ ਐਲਾਨਿਆ ਗਿਆ ਹੈ, ਇਸ ਤਰਾ ਹੁਣ ਤੱਕ 16 ਉਮੀਦਵਾਰ (ਜਨਰਲ), 13 ਉਮੀਦਵਾਰ (ਰਾਖਵੀਂ) ਤੇ ਇੱਕ ਮਹਿਲਾ ਨੂੰ ਟਿਕਟ ਦਿੱਤੀ ਗਈ ਹੈ, ਜਿਨਾ ਵਿਚ ਪੀ.ਐਚ.ਡੀ., ਪੋਸਟ ਗ੍ਰੈਜੂਏਟ, ਗ੍ਰੈਜੂਏਟ ਤੋਂ ਇਲਾਵਾ ਵਕੀਲ ਆਦਿ ਸ਼ਾਮਿਲ ਹਨ | ਐਲਾਨੇ ਗਏ ਉਮੀਦਵਾਰਾਂ ਵਿਚ ਪਠਾਨਕੋਟ ਤੋਂ ਕਰਨਲ (ਸੇਵਾ ਮੁਕਤ) ਅਸ਼ੋਕ ਡੋਗਰਾ, ਜੰਡਿਆਲਾ ਗੁਰੂ ਤੋਂ ਦਲੀਪ ਸਿੰਘ (ਰਾਖਵੀਂ), ਅੰਮਿ੍ਤਸਰ ਪੂਰਬੀ ਤੋਂ ਨਰਿੰਦਰ ਸਿੰਘ ਵਾਲੀਆ, ਨਕੋਦਰ ਤੋਂ ਗੁਰਮੇਲ ਸਿੰਘ ਕਲੇਰ, ਸ਼ਾਹਕੋਟ ਤੋਂ ਹਰਦੀਪ ਸਿੰਘ ਛੋਟੇਬਿੱਲੀ, ਜਲੰਧਰ ਉਤਰੀ ਤੋਂ ਨਰੇਸ਼ ਗੁਪਤਾ, ਉੜਮੁੜ ਤੋਂ ਕਰਨਲ (ਸੇਵਾ ਮੁਕਤ) ਵਰਿੰਦਰ ਸ਼ਰਮਾ, ਗੜ੍ਸ਼ੰਕਰ ਤੋਂ ਸੁਰਜੀਤ ਸਿੰਘ ਰੰਧਾਵਾ, ਚਮਕੌਰ ਸਾਹਿਬ (ਰਾਖਵੀਂ) ਤੋਂ ਪਰਮਿੰਦਰ ਕੌਰ ਰੰਗੜਾ, ਲੁਧਿਆਣਾ ਪੱਛਮੀ ਤੋਂ ਬਲਕੌਰ ਸਿੰਘ ਗਿੱਲ, ਹਲਕਾ ਗਿੱਲ (ਰਾਖਵੀਂ) ਤੋਂ ਸੁਖਪ੍ਰੀਤ ਸਿੰਘ, ਪਾਇਲ (ਰਾਖਵੀਂ) ਤੋਂ ਕੈਪਟਨ (ਸੇਵਾ ਮੁਕਤ) ਰਾਮਪਾਲ ਸਿੰਘ ਵੀਜ਼ਾ, ਬਠਿੰਡਾ ਅਰਬਨ ਤੋਂ ਐਡਵੋਕੇਟ ਜਤਿੰਦਰ ਰਾਏ ਖੱਟਰ, ਮਹਿਲ ਕਲਾਂ (ਰਿਜ਼ਰਵ) ਤੋਂ ਗੁਰਜੀਤ ਸਿੰਘ ਫੌਜੀ ਅਤੇ ਸ਼ਤਰਾਣਾ (ਰਾਖਵੀਂ) ਤੋਂ ਸੁਖਦੇਵ ਵਾਰਟੀਆਂ ਦੇ ਨਾਂਅ ਸ਼ਾਮਿਲ ਹਨ | ਇਸ ਮੌਕੇ ਸ. ਸੁੱਚਾ ਸਿੰਘ ਛੋਟੇਪੁਰ ਤੇ ਹਰਦੀਪ ਸਿੰਘ ਕਿੰਗਰਾ ਤੇ ਹੋਰ ਸਾਥੀਆਂ ਵੱਲੋਂ ਐਲਾਨੇ 15 ਉਮੀਦਵਾਰਾਂ ਨੂੰ ਵੀ ਪ੍ਰੈਸ ਦੇ ਰੂਬਰੂ ਕੀਤਾ ਗਿਆ | ਕੇਜਰੀਵਾਲ ਨੂੰ ਲੰਬੇ ਹੱਥੀਂ ਲੈਂਦੇ ਹੋਏ ਸ. ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪੰਜਾਬ ਦੇ ਲੋਕ ਬਾਹਰਲੇ ਲੋਕਾਂ ਨੂੰ ਕਦੇ ਵੀ ਪਸੰਦ ਨਹੀਂ ਕਰਨਗੇ | ਉਨਾ ਇਹ ਵੀ ਕਿਹਾ ਇਸੇ ਤਰਾ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਪਾਰਟੀ ਦੇ ਵੱਡੇ ਲੋਕਾਂ ਤੋਂ ਪੰਜਾਬ ਦੇ ਲੋਕ ਨਿਰਾਸ਼ ਹਨ | ਉਨਾ ਕਿਹਾ ਕਿ ਉਨਾ ਦੀ ਖੇਤਰੀ ਪਾਰਟੀ ਪੰਜਾਬ ਦੇ ਲੋਕਾਂ ਨਾਲ ਕਦੇ ਗਦਾਰੀ ਨਹੀਂ ਕਰੇਗੀ | ਸ. ਛੋਟੇਪੁਰ ਨੇ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਜਦੋਂ ਵੀ ਕੋਈ ਇਨਕਲਾਬ ਆਇਆ ਹੈ, ਉਹ ਛੋਟੇ ਬੰਦਿਆਂ ਕਰਕੇ ਹੀ ਆਇਆ ਹੈ | ਅਖੰਡ ਅਕਾਲੀ ਦਲ ਦੇ ਪ੍ਧਾਨ ਸ. ਰਵੀਇੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਉਨਾ ਦੀ ਕੋਸ਼ਿਸ਼ ਰਹੇਗੀ ਕਿ ਭਿ੍ਸ਼ਟਾਚਾਰ ਦਾ ਅਧਿਆਏ ਖ਼ਤਮ ਹੋਵੇ | ਇਸ ਮੌਕੇ ਆਪਣਾ ਪੰਜਾਬ ਪਾਰਟੀ ਦੇ ਜਨਰਲ ਸਕੱਤਰ ਅਤੇ ਫਰੀਦਕੋਟ ਹਲਕੇ ਤੋਂ ਉਮੀਦਵਾਰ ਸ. ਹਰਦੀਪ ਸਿੰਘ ਕਿੰਗਰਾ, ਗੁਰਿੰਦਰ ਸਿੰਘ ਬਾਜਵਾ (ਮਾਝਾ ਜ਼ੋਨ ਇੰਚਾਰਜ), ਗੁਰਦਿਆਲ ਸਿੰਘ ਬੱਲ, ਰਘੁਬੀਰ ਸਿੰਘ ਰਾਜਾਝਾਂਸੀ, ਭਰਪੂਰ ਸਿੰਘ, ਹਰਬੰਸ ਸਿੰਘ ਕੰਧੋਲਾ, ਤਜਿੰਦਰ ਸਿੰਘ ਪੰਨੂ, ਕਰਨਲ ਜਸਜੀਤ ਸਿੰਘ ਗਿੱਲ, ਕਸ਼ਮੀਰ ਸਿੰਘ ਮੁੱਚਲ ਤੋਂ ਇਲਾਵਾ ਆਪਣਾ ਪੰਜਾਬ ਪਾਰਟੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਪਰਮਿੰਦਰ ਕੌਰ ਆਦਿ ਵੱਲੋਂ ਵੀ ਸ਼ਿਰਕਤ ਕੀਤੀ ਗਈ |

Exit mobile version