Home Current Affairs ਸੂਬੇ ਅੰਦਰ ਨਸ਼ੇ ਤੇ ਕਾਬੂ ਕਰਨ ਲਈ ਸਰਕਾਰ ਨੇ ਤਿਆਰ ਕੀਤਾ ਹੈ...

ਸੂਬੇ ਅੰਦਰ ਨਸ਼ੇ ਤੇ ਕਾਬੂ ਕਰਨ ਲਈ ਸਰਕਾਰ ਨੇ ਤਿਆਰ ਕੀਤਾ ਹੈ ਰੋਡ ਮੈਪ

0

ਭਗਵੰਤ ਸਿੰਘ ਮਾਨ ਵੱਲੋਂ ਇਕ ਵਿਸ਼ੇਸ਼ ਬੈਠਕ D.c S.s.p police commissioner ਨਾਲ ਚੰਡੀਗੜ੍ਹ ਵਿੱਚ ਕੀਤੀ ਗਈ ਡਰੱਗਜ਼ ਦੀ ਸਮੱਸਿਆ ਅਤੇ ਇਸ ਤੇ ਕਾਬੂ ਕਰਨ ਲਈ ਵਿਚਾਰ ਵਟਾਂਦਰਾ ਕਰਕੇ ਭਗਵੰਤ ਮਾਨ ਸਰਕਾਰ ਵੱਲੋਂ ਰੋਡਮੈਪ ਦੀ ਨੀਤੀ ਉਲੀਕੀ ਗਈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸੂਬੇ ਵਿੱਚ ਫੈਲੇ ਹੋਏ ਨਸ਼ੇ ਨੂੰ ਖਤਮ ਕਰਨ ਲਈ ਵਿਸ਼ਵਾਸ਼ ਪਰਗਟ ਕੀਤਾ ਸੀ ਅਸੀਂ ਸਰਕਾਰ ਬਣਨ ਤੋਂ ਬਾਅਦ ਇਸ ਨਸ਼ੇ ਦੇ ਮੁੱਦੇ ਤੇ ਸਖ਼ਤ ਹਦਾਇਤਾਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨੂੰ ਦਿੱਤੀਆਂ ਹਨ ਤਾਂ ਜੋ ਨਸ਼ੇ ਨੂੰ ਰੋਕਿਆ ਜਾ ਸਕੇ ਅਤੇ ਨਸ਼ੇ ਨਾਲ ਲਿਪਤ ਹੋ ਰਹੀ ਜਵਾਨੀ ਨੂੰ ਬਚਾਇਆ ਜਾ ਸਕੇ ਮਾਨ ਨੇ ਦੱਸਿਆ ਕਿ ਇਸ ਰੋੜ ਮੈਪ ਵਿੱਚ ਅਸੀਂ ਸਖ਼ਤ ਹਦਾਇਤਾਂ ਦਿੰਦੇ ਹੋਏ ਕਿਹਾ ਹੈ ਕਿ ਸਿਵਲ ਪ੍ਰਸ਼ਾਸਨ ਨਸ਼ੇ ਦੇ ਧੰਦੇ ਨਾਲ ਜੁੜੇ ਵਿਅਕਤੀਆਂ ਵਿਰੁੱਧ ਐਕਸ਼ਨ ਲਿਆ ਜਾਵੇ ਅਤੇ ਨਾਲ ਹੀ ਸਪਲਾਈ ਲਾਇਨ ਦੀ ਤਹਿ ਤਕ ਪਹੁੰਚ ਕੇ ਇਸ ਦੀ ਜਾਂਚ ਕੀਤੀ ਜਾਵੇ ਉਨ੍ਹਾਂ ਇਹ ਵੀ ਕਿਹਾ ਕਿ ਜੋ ਨਸ਼ੇ ਦੇ ਆਦੀ ਹੋ ਚੁੱਕੇ ਹਨ ਉਹ ਮਰੀਜ਼ ਹਨ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਜਾਵੇਗਾ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਕੌਂਸਲਿੰਗ ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ ਜਿਹੜੇ ਵੀ ਨਸ਼ੇ ਦੇ ਆਦੀ ਇਸ ਨਸ਼ੇ ਦੇ ਜਾਲ ਵਿੱਚੋਂ ਬਾਹਰ ਨਿਕਲ ਆਏ ਹਨ ਉਨ੍ਹਾਂ ਦੀ ਵੀ ਸਰਕਾਰ ਮਦਦ ਲਵੇਗੀ ਅਤੇ ਉਹ ਆਪਣੇ ਸਾਥੀਆਂ ਨੂੰ ਸਮਝਾਉਣ ਅਤੇ ਦੱਸਣ ਕੀ ਨਸ਼ੇ ਕਰਨ ਵੇਲੇ ਸਾਡੀ ਜ਼ਿੰਦਗੀ ਪਹਿਲਾਂ ਕੀ ਸੀ ਅਸੀਂ ਕਿੰਨਾ ਆਰਥਿਕ ਤੇ ਘਰਦਿਆਂ ਦਾ ਨੁਕਸਾਨ ਕੀਤਾ ਹੈ ਅਤੇ ਤੁਸੀਂ ਵੀ ਨਸ਼ੇ ਦੇ ਜਾਲ਼ ਤੋਂ ਬਾਹਰ ਨਿਕਲੋ ਅਖੀਰ ਮਾਨ ਨੇ ਕਿਹਾ ਕਿ ਨਸ਼ੇ ਦੇ ਮਾਮਲੇ ਵਿਚ ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸ਼ਿਆ ਜਾਵੇਗਾ

Exit mobile version