ਕੋਲਕਾਤਾ – ਭਾਜਪਾ ਆਗੂ ਪਾਮੇਲਾ ਗੋਸਵਾਮੀ ਨੂੰ ਸ਼ੁੱਕਰਵਾਰ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਉਹ ਆਪਣੀ ਕਾਰ ਦੇ ਅੰਦਰ ਕੋਕੀਨ ਲੈ ਕੇ ਜਾ ਰਹੀ ਸੀ। ਪੁਲਸ ਨੇ ਉਸ ਦੇ ਦੋਸਤ ਪ੍ਰਬੀਰ ਕੁਮਾਰ ਡੇ ਨੂੰ ਵੀ ਨਿਊ ਅਲੀਪੁਰ ਇਲਾਕੇ ਵਿੱਚ ਐੱਨ.ਆਰ. ਅਵੈਨਿਊ ਤੋਂ ਗ੍ਰਿਫਤਾਰ ਕੀਤਾ ਹੈ।
ਭਾਜਪਾ ਯੂਥ ਮੋਰਚਾ ਦੀ ਸੁਪਰਵਾਈਜ਼ਰ ਅਤੇ ਹੁਗਲੀ ਜ਼ਿਲ੍ਹੇ ਦੀ ਜਨਰਲ ਸਕੱਤਰ ਪਾਮੇਲਾ ਗੋਸਵਾਮੀ ਨੂੰ ਕੋਲਕਾਤਾ ਦੇ ਨਿਊ ਅਲੀਪੁਰ ਤੋਂ ਕਈ ਲੱਖ ਰੁਪਏ ਦੇ ਕੋਕੀਨ ਨਾਲ ਗ੍ਰਿਫਤਾਰ ਕੀਤਾ ਗਿਆ। ਬੀਬੀ ਆਗੂ ਦੀ ਕਾਰ ਵਿੱਚ ਵੱਡੀ ਮਾਤਰਾ ਵਿੱਚ ਗ਼ੈਰ-ਕਾਨੂੰਨੀ ਡਰੱਗਜ਼ ਮਿਲਿਆ ਸੀ। ਭਾਜਪਾ ਨੇਤਾ ਨੂੰ ਨਿਊ ਅਲੀਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਸ ਨੂੰ ਪਹਿਲਾਂ ਤੋਂ ਹੀ ਬੀਜੇਪੀ ਆਗੂ ਪਾਮੇਲਾ ਦੀ ਡਰੱਗ ਦੀ ਭੈੜੀ ਆਦਤ ਬਾਰੇ ਜਾਣਕਾਰੀ ਸੀ ਉਨ੍ਹਾਂ ਦੇ ਕਰੀਬੀ ਸਾਥੀ ਅਤੇ ਭਾਜਪਾ ਆਗੂ ਪ੍ਰਬੀਰ ਕੁਮਾਰ ਡੇ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਚੈਕਿੰਗ ਦੌਰਾਨ ਨਿਊ ਅਲੀਪੁਰ ਵਿੱਚ ਸੜਕ ‘ਤੇ ਉਨ੍ਹਾਂ ਦੀ ਕਾਰ ਨੂੰ ਰੋਕਿਆ ਅਤੇ ਉਸ ਦੀ ਤਲਾਸ਼ੀ ਲਈ ਅਤੇ ਪਾਮੇਲਾ ਦੇ ਬੈਗ ਅਤੇ ਕਾਰ ਤੋਂ 100 ਗ੍ਰਾਮ ਕੋਕੀਨ ਬਰਾਮਦ ਕੀਤੀ।
ਫੜੀ ਗਈ ਕੋਕੀਨ ਦੀ ਕੀਮਤ ਬਾਜ਼ਾਰ ਵਿੱਚ ਲੱਖਾਂ ਰੁਪਏ ਦੇ ਕਰੀਬ ਹੈ। ਉਨ੍ਹਾਂ ਦੇ ਨਾਲ ਇੱਕ ਕੇਂਦਰੀ ਸੁਰੱਖਿਆ ਬਲ ਦਾ ਜਵਾਨ ਵੀ ਸੀ, ਜੋ ਉਨ੍ਹਾਂ ਦੀ ਸੁਰੱਖਿਆ ਵਿੱਚ ਤਾਇਨਾਤ ਸੀ। ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।