ਪਟਿਆਲਾ, ਜ਼ਿਲਾ ਸਿਹਤ ਵਿਭਾਗ ਵੱਲੋ ਜਿਲਾ ਪਟਿਆਲਾ ਵਿੱਚ 21 ਤੋਂ 23 ਜੂਨ 2015 ਤੱਕ ਚਲਾਈ ਜਾ ਰਹੀ ਮਾਈਗਰੇਟਰੀ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਜਿਲਾ ਟੀਕਾਕਰਨ ਅਫਸਰ ਡਾ਼ ਨਰਿੰਦਰ ਕੋਰ ਵੱਲੋ ਬਾਬਾ ਜੀਵਨ ਸਿੰਘ ਬਸਤੀ ਦੀਆ ਝੁੰਗੀਆਂ ਵਿਚ 0 ਤੋ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿੳ ਬੂੰਦਾ ਪਿਲਾ ਕੇ ਕੀਤੀ। ਇਸ ਮੋਕੇ ਉਹਨਾਂ ਨਾਲ ਡਾ਼ ਗੁਰਮੀਤ ਸਿੰਘ ਜਿਲਾ ਐਪੀਡੋਮੋਲੋਜਿਸਟ,ਕਿ੍ਰਸ਼ਨ ਕੁਮਾਰ ਜਿਲਾ ਮਾਸ ਮੀਡੀਆ ਅਫਸਰ,ਮਨਦੀਪ ਕੋਰ ਐਲ਼ਐਚ਼ਵੀ਼,ਹਰਜੀਵਨ ਸਿੰਘ ਫਰਮਾਸਿਸਟ,ਰਣਧੀਰ ਕੋਰ ਏ਼ਐਨ਼ਐਮ਼ਅਤੇ ਸਰਬਜੀਤ ਸਿੰਘ ਵੀ ਹਾਜਰ ਸਨ।ਡਾ਼ ਨਰਿੰਦਰ ਕੋਰ ਨੇ ਦੱਸਿਆ ਕਿ ਮੁਹਿੰਮ ਦੇ ਪਹਿਲੇ ਦਿਨ ਮਾਈਗਰੇਟਰੀ ਆਬਾਦੀ ਦੇ 5 ਸਾਲ ਤੱਕ ਦੇੇ 12,329 ਬੱਚਿਆਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਘਰ ਘਰ ਜਾ ਕੇ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਗਈਆਂ।
ਉਹਨਾ ਕਿਹਾ ਕਿ ਜ਼ਿਲਾ ਪਟਿਆਲਾ ਵਿਚ ਮਾਈਗਰੇਟਰੀ ਅਬਾਦੀ ਦੇ 25418 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਬਣਾਈਆਂ ਗਈਆਂ 172 ਟੀਮਾਂ ਤੇ 14 ਮੋਬਾਇਲ ਟੀਮਾਂ ਦੀ ਦੇਖ ਰੇਖ ਕਰਨ ਲਈ 19 ਸੁਪਰਵਾਈਜਰ ਲਗਾਏ ਹੋਏ ਹਨ ਜੋ ਤਿੰਨੋ ਦਿਨ ਇਹਨਾਂ ਟੀਮਾਂ ਵੱਲੋ ਕੀਤੇ ਕੰਮ ਕਾਜ ਦੀ ਸਮੀਖਿਆ ਕਰਨਗੇ ਤਾਂ ਜੋ ਮੁਹਿੰਮ ਨੂੰ ਸਫਲਤਾ ਨੇਪਰੇ ਚੜਾਇਆ ਜਾ ਸਕੇ।
ਸਮੂਹ ਪ੍ਰੋਗਰਾਮ ਅਫਸਰ, ਦਫਤਰ ਸਿਵਲ ਸਰਜਨ, ਪਟਿਆਲਾ ਵੱਲੋ ਵੀ ਜ਼ਿਲਾ ਅਧੀਨ ਆਉਂਦੇ ਵੱਖ ਵੱਖ ਬਲਾਕਾਂ ਵਿਚ ਜਾ ਕੇ ਚਲਾਈ ਜਾ ਰਹੀ ਮੁਹਿੰਮ ਦਾ ਜਾਇਜਾ ਲਿਆ ਗਿਆ।