ਪਟਿਆਲਾ, ਯੂਥ ਅਕਾਲੀ ਦਲ ਦੇ ਮਾਲਵਾ ਜੋਨ-2 ਦੇ ਪ੍ਧਾਨ ਹਰਪਾਲ ਜੁਨੇਜਾ ਨੇ ਸ਼ਹਿਰ ਦੀ ਸਮਾਣਾ ਚੁੰਗੀ ਵਿਖੇ ਰਾਹਗਿਰਾਂ ਦੇ ਲਈ ਵਾਟਰ ਕੂਲਰ ਲਗਵਾਇਆ। ਵਾਟਰ ਕੂਲਰ ਦਾ ਉਦਘਾਟਨ ਕਰਨ ਮੌਕੇ ਸ੍ ਹਰਪਾਲ ਜੁਨੇਜਾ ਨੇ ਕਿਹਾ ਕਿ ਯੂਥ ਅਕਾਲੀ ਦਲ ਰਾਜਨੀਤੀ ਦੇ ਨਾਲ ਨਾਲ ਸਮਾਜ ਸੇਵਾ ਨੂੰ ਹਮੇਸ਼ਾਂ ਹੀ ਪਹਿਲ ਦਿੰਦਾ ਆਇਆ ਹੈ। ਉਹਨਾਂ ਕਿਹਾ ਕਿ ਵੈਸੇ ਤਾਂ ਅਕਾਲੀ ਭਾਜਪਾ ਸਰਕਾਰ ਦਾ ਨਾਅਰਾ ਹੀ ‘ਰਾਜ ਨਹੀਂ ਸੇਵਾ’ ਹੈ, ਇਸ ਲਈ ਯੂਥ ਅਕਾਲੀ ਦਲ ਸਮਾਜ ਸੇਵਾ ਨੂੰ ਪਹਿਲ ਦਿੰਦਾ ਹੈ। ਉਹਨਾਂ ਦੱਸਿਆ ਕਿ ਸਮਾਣਾ ਚੁੰਗੀ ‘ਤੇ ਪਹਿਲਾਂ ਲੱਗਿਆ ਹੋਇਆ ਵਾਟਰ ਕੂਲਰ ਖਰਾਬ ਹੋ ਗਿਆ ਸੀ, ਅੱਤ ਦੀ ਗਰਮੀ ਵਿਚ ਲੋਕਾਂ ਨੂੰ ਇਥੇ ਪੀਣ ਵਾਲਾ ਪਾਣੀ ਨਾ ਹੋਣ ਦੇ ਕਾਰਨ ਲੋਕਾਂ ਨੂੰ ਕਾਫੀ ਜਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਦੋਂ ਇਸ ਸਬੰਧੀ ਸੂਚਨਾ ਉਹਨਾਂ ਤੱਕ ਪਹੁੰਚੀ ਤਾਂ ਉਹਨਾਂ ਨੇ ਵਾਟਰ ਕੂਲਰ ਖਰੀਦ ਕੇ ਸਮਾਣਾ ਚੁੰਗੀ ਵਿਖੇ ਲਗਵਾਇਆ। ਇਸ ਮੌਕੇ ਵਾਈਸ ਚੇਅਰਮੈਨ ਨਰਦੇਵ ਸਿੰਘ ਆਕੜੀ, ਇੰਜੀਨੀਅਰ ਅਜੈ ਥਾਪਰ, ਕੌਂਸਲਰ ਜੌਨੀ ਕੋਹਲੀ, ਲੱਕੀ ਜੁਨੇਜਾ, ਕੌਂਸਲਰ ਹਰਬਖਸ਼ ਚਹਿਲ, ਹਰਪ੍ਰੀਤ ਰੌਕੀ, ਸੁਖਬੀਰ ਸਨੌਰ ਅਤੇ ਅਕਾਸ਼ ਬਾਕਸਰ ਆਦਿ ਵੀ ਹਾਜ਼ਰ ਸਨ।