ਪਟਿਆਲਾ ਗੁਰਦੁਆਰਾ ਸਾਹਿਬ ਰਤਨ ਨਗਰ ਵਿਖੇ ਬਸੰਤ ਰਿਤੂ ਕਲੱਬ ਵੱਲੋਂ ਪੰਛੀ ਬਚਾਓ ਮੁਹਿੰਮ ਤਹਿਤ ਇੱਕ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਦੇ ਪ੍ਧਾਨ ਸ੍ ਗੁਰਮੀਤ ਸਿੰਘ ਭਾਟੀਆ ਨੇ ਸਮਾਗਮ ਵਿੱਚ ਬੋਲਦਿਆਂ ਆਖਿਆ ਕਿ ਕਲੱਬ ਵੱਲੋਂ ਚਲਾਈ ਜਾ ਰਹੀ ਪੰਛੀ ਬਚਾਓ ਮੁਹਿੰਮ ਸ਼ਲਘਾ ਯੋਗ ਕਦਮ ਹੈ, ਕਿਉਂਕਿ ਪੰਛੀ ਅਤੇ ਜਾਨਵਰ ਕੁਦਰਤ ਦਾ ਸੰਤੁਲਨ ਬਣਾਉਣ ਵਿੱਚ ਸਹਾਈ ਹੁੰਦੇ ਹਨ। ਅੱਜ ਦੇ ਦੋਰ ਵਿੱਚ ਪੰਛੀਆਂ ਦੀ 1000 ਪ੍ਰਜਾਤੀ ਖਤਮ ਹੋ ਚੁੱਕੀ ਹੈ ਅਤੇ ਜੇਕਰ ਹੋਰ ਪੰਛੀਆਂ ਦੀ ਪ੍ਜਾਤੀਆਂ ਨੂੰ ਬਚਾਉਣ ਲਈ ਉਪਰਾਲੇ ਨਾ ਕੀਤੇ ਗਏ ਤਾਂ ਪੰਛੀਆਂ ਦੀਆਂ ਹੋਰ ਪ੍ਜਾਤੀਆਂ ਵੀ ਖਤਮ ਹੋ ਜਾਣਗੀਆਂ। ਇਸ ਲਈ ਸਾਨੂੰ ਸਾਰਿਆਂ ਨੂੰ ਮਿਲਕੇ ਪੰਛੀਆਂ ਅਤੇ ਜਾਨਵਰਾਂ ਨੂੰ ਬਚਾਉਣ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ। ਕਲੱਬ ਪ੍ਧਾਨ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਕਲੱਬ ਹਰ ਸਾਲ ਤਪਤੀ ਗਰਮੀ ਤੋਂ ਪੰਛੀਆਂ ਨੂੰ ਬਚਾਉਣ ਲਈ ਮਿੱਟੀ ਦੇ ਭਾਂਡੇ ਵੱਖ ਵੱਖ ਥਾਵਾਂ ਤੇ ਪਾਣੀ ਨਾਲ ਭਰਕੇ ਰੱਖਣ ਦੀ ਮੁਹਿੰਮ ਚਲਾਉਂਦਾ ਹੈ। ਤਾਂ ਜੋ ਪੰਛੀਆਂ ਨੂੰ ਗਰਮੀ ਦੀ ਮਾਰ ਤੋਂ ਬਚਾਇਆ ਜਾ ਸਕੇ। ਕਲੱਬ ਵੱਲੋਂ ਇਹ ਮੁਹਿੰਮ ਰਿਹਾਇਸ਼ੀ ਇਲਾਕਿਆਂ ਵਿੱਚ, ਗੁਰਦੁਆਰਿਆਂ, ਮੰਦਰਾਂ, ਸਕੂਲਾਂ, ਕਾਲਜਾਂ ਅਤੇ ਪਾਰਕਾਂ ਵਿੱਚ ਮਿੱਟੀ ਦਾ ਭਾਂਡਿਆਂ ਵਿੱਚ ਪਾਣੀ ਰੱਖ ਕੇ ਚਲਾਈ ਜਾਂਦੀ ਹੈ ਅਤੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਕੇ ਪੰਛੀ ਬਚਾਓ ਅਭਿਆਨ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਵਿੱਚ ਸੁਬੇਦਾਰ ਮੁਕੇਸ਼ ਕੁਮਾਰ, ਰਾਜ ਸਿੰਘ ਟਿਵਾਣਾ, ਸੁਰਿੰਦਰ ਸਿੰਘ ਹਸਨਪੁਰ, ਸੁਧੀਰ ਚਾਂਦਨਾ ਆਦਿ ਮੈਂਬਰਾਂ ਨੇ ਭਾਗ ਲਿਆ।