ਸਰਕਾਰ ਰੋਜ਼ਗਾਰ ਪੈਦਾ ਕਰਨ ਚ ਫੇਲ : ਧਨੌਲਾ
ਪਟਿਆਲਾ,: ਯੂਥ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਪ੍ਧਾਨ ਰਾਜਵਿੰਦਰ ਸਿੰਘ ਧਨੌਲਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ, ਜੱਥੇਬੰਦੀ ਦੀ ਇੱਕ ਮੀਟਿੰਗ ਦੌਰਾਨ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਵਿਚ ਫੇਲ ਕਰਾਰ ਦਿੱਤਾ ਹੈ। ਧਨੌਲਾ ਨੇ ਆਖਿਆ ਹੈ ਕਿ ਦੋਵੇਂ ਸਰਕਾਰਾਂ ਵਿਕਾਸ ਦੇ ਫੋਕੇ ਵਾਅਦੇ ਕਰਕੇ ਅਤੇ ਸਿਰਕਾਪ੍ਰਸਤੀ ਵਾਲੀ ਸਿਆਸਤ ਕਰਕੇ ਆਪਣੀ ਅਸਫਲਤਾ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਅੱਜ ਦਾ ਪੜਿਆ ਲਿਖਿਆ ਨੌਜ਼ਵਾਨ ਵਰਗ ਸਰਕਾਰਾਂ ਦੀਆਂ ਇਨਾਂ ਚਾਲਾਂ ਨੂੰ ਸਮਝਦਾ ਹੈ। ਧਨੌਲਾ ਨੇ ਵਾਅਦਾ ਕੀਤੀ ਹੈ ਕਿ ਦੇਸ਼ ਭਰ ਦੀ ਸਿਆਸਤ ਵਿਚ ਆਉਣ ਵਾਲੇ ਸਮੇਂ ਵਿਚ ਵੱਡੇ ਉਲਟ ਫੇਰ ਹੋਣਗੇ। ਉਨ੍ਹਾਂ ਨੇ ਆਖਿਆ ਕਿ ਉਨਾਂ ਦੀ ਜਥੇਬੰਦੀ ਨੌਜਵਾਨਾਂ ਨੂੰ ਰਾਜਨੀਤਿਕ ਤੌਰ ਤੇ ਚੇਤੰਨ ਕਰਨ ਲਈ ਦਿਨ ਰਾਤ ਕਰ ਕੰਮ ਕਰ ਰਹੀ ਹੈ ਅਤੇ ਉਨਾਂ ਨੂੰ ਨੌਜਵਾਨ ਵਰਗ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਉਨਾਂ ਆਖਿਆ ਨਾ ਤਾਂ ਕੇਂਦਰ ਸਰਕਾਰ ਕੋਲ ਅਤੇ ਨਾ ਹੀ ਪੰਜਾਬ ਸਰਕਾਰ ਕੋਲ ਰੋਜ਼ਗਾਰ ਪੈਦਾ ਕਰਨ ਲਈ ਕੋਈ ਪ੍ਰੋਗਰਾਮ ਹੈ।
ਇਸ ਲਈ ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿਚ ਅਕਾਲੀ ਭਾਜਪਾ ਸਰਕਾਰ ਦਾ ਸਫਾਇਆ ਹੋ ਜਾਵੇਗਾ। ਧਨੌਲਾ ਨੇ ਦੱਸਿਆ ਕਿ ਆਉਣ ਵਾਲੇ ਅਗਸਤ ਦੇ ਮਹੀਨੇ ਤੋਂ ਉਨਾਂ ਦੀ ਜਥੇਬੰਦੀ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਸੂਬੇ ਭਰ ਵਿਚ ਮੁਹਿੰਮ ਸ਼ੁਰੂ ਕਰੇਗੀ। ਇਸ ਮੌਕੇ ਲੱਕੀ ਧਾਲੀਵਾਲ, ਅੰਗਦ ਵੜੈਚ, ਰਾਜਵੀਰ, ਨਵੀ ਪੁੰਨੂ, ਸਿਮਰਨ, ਇੰਦਰਪ੍ਰੀਤ ਸਿੰਘ ਅਤੇ ਸਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।