ਪੰਜਾਬ ਦੇ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਤੋਂ 67.60 ਲੱਖ ਦਾ ਸੋਨਾ ਬਰਾਮਦ ਕੀਤਾ ਹੈ। ਕਸਟਮ ਵਿਭਾਗ ਵੱਲੋਂ ਇਹ ਸੋਨਾ ਦੁਬਈ ਦੇ ਯਾਤਰੀ ਤੋਂ ਫੜਿਆ ਗਿਆ ਹੈ ਜਿਸ ਨੇ ਕਮਰ ਨਾਲ ਇਸ ਨੂੰ ਬੰਨ੍ਹ ਕੇ ਰੱਖਿਆ ਸੀ ਪਰ ਕਸਕਟਮ ਵੱਲੋਂ ਸ਼ੱਕ ਦੇ ਆਧਾਰ ‘ਤੇ ਉਸ ਨੂੰ ਫੜਿਆ ਗਿਆ ਹੈ। ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਅੱਜ ਸਵੇਰੇ ਦੁਬਈ ਦੀ ਫਲਾਈਟ IX 192 ਪਹੁੰਚੀ ਜਿਸ ਵਿਚੋਂ ਉਤਰੇ ਇਕ ਯਾਤਰੀ ‘ਤੇ ਕਸਟਮ ਵਿਭਾਗ ਦੀ ਐਂਟੀ ਸਮਗਲਿੰਗ ਯੂਨਿਟ ਨੂੰ ਸ਼ੱਕ ਹੋਇਆ। ਇਸ ਨੂੰ ਰੋਕ ਕੇ ਤਲਾਸ਼ੀ ਲਈ ਗਈ। ਇਸ ਦੌਰਾਨ ਯਾਤਰੀ ਕੋਲੋਂ 1698.2 ਗ੍ਰਾਮ GRWT ਵਾਲਾ ਪੇਸਟ ਫਾਰਮ ਵਿਚ ਸੋਨਾ ਬਰਾਮਦ ਕੀਤਾ ਗਿਆ ਹੈ ਜਿਸ ਦੀ ਕੀਮਤ 67.60 ਲੱਖ ਹੈ। ਇਹ ਸੋਨਾ ਯਾਤਰੀ ਨੇ ਪੀਲੇ ਰੰਗ ਦੇ ਪੈਕੇਟ ਵਿਚ ਲਪੇਟਿਆ ਹੋਇਆ ਸੀ ਤੇ ਉਸ ਨੇ ਆਪਣਾ ਟਰਾਊਜਰ ਦੀ ਬੈਲਟ ਨਾਲ ਬੰਨ੍ਹ ਕੇ ਰੱਖਿਆ ਹੋਇਆ ਸੀ।ਇਹ ਸੋਨਾ 24 ਕੈਰੇਟ ਦਾ ਹੈ। ਯਾਤਰੀ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।