ਚੰਡੀਗੜ੍ਹ, ਸੁਪਰੀਮ ਕੋਰਟ ਨੇ ਅੱਜ ਡਾਕਟਰਾਂ ਵੱਲੋਂ ਪਾਈ ਗਈ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ NEET-PG-22 ਦੀ ਪ੍ਰੀਖਿਆ ਨੂੰ ਮੁਲਤਵੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪ੍ਰੀਖਿਆ ਵਿੱਚ ਦੇਰੀ ਨਾਲ ਡਾਕਟਰਾਂ ਦੀ ਅਣਉਪਲਬਧਤਾ ਹੋਵੇਗੀ ਅਤੇ ਮਰੀਜ਼ਾਂ ਦੀ ਦੇਖਭਾਲ ਵੀ ਪ੍ਰਭਾਵਿਤ ਹੋਵੇਗੀ। ਦੱਸ ਦਈਏ ਕਿ ਨੀਟ-ਪੀਜੀ 22 ਦੀ ਪ੍ਰੀਖਿਆ 21 ਮਈ ਨੂੰ ਹੋਣ ਵਾਲੀ ਹੈ। 10 ਮਈ ਨੂੰ ਸੁਪਰੀਮ ਕੋਰਟ ਨੇ ਪ੍ਰੀਖਿਆ ਮੁਲਤਵੀ ਕਰਨ ਲਈ ਪਾਈ ਗਈ ਪਟੀਸ਼ਨ ਤੇ ਸੁਣਵਾਈ ਕਰਨ ਲਈ ਸਹਿਮਤੀ ਦਿੱਤੀ ਸੀ। ਜਿਸ ਤੇ ਅੱਜ ਫੈਸਲਾ ਸੁਣਾਇਆ ਗਿਆ ਹੈ। ਹੁਣ ਪ੍ਰੀਖਿਆ 21 ਮਈ ਨੂੰ ਹੀ ਹੋਵੇਗੀ।