ਪਟਿਆਲਾ : ਪੰਜਾਬ ਸਰਕਾਰ ਦੇ ਮਿਤੀ 22 ਜੁਲਾਈ 2021 ਦੇ ਹੁਕਮਾਂ ਅਨੁਸਾਰ ਰਾਹੀਂ ਪ੍ਰੋ: (ਡਾ) ਆਦਰਸ਼ ਪਾਲ ਵਿੱਗ ਨੇ 24 ਜੁਲਾਈ 2021 ਨੂੰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਗਿਆ। ਉਹਨ ਪੰਜਾਬ ਸਰਕਾਰ ਵਲੋਂ ਤਜ਼ਰਬੇਕਾਰ ਸਾਇਸਦਾਨ ਨੂੰ ਪਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦਾ ਚੇਅਰਮੈਨ ਲਗਾਇਆ ਗਿਆ ਹੈ। ਉਹਨਾਂ ਦਾ
ਪਟਿਆਲਾ ਵਿਖੇ ਸ੍ਰੀ ਕਰੁਨੇਸ਼ ਗਰਗ ਮੈਂਬਰ ਸਕੱਤਰ ਅਤੇ ਹੋਰ ਅਧਿਕਾਰੀਆਂ ਵਲੋਂ ਸਵਾਗਤ ਕੀਤਾ ਗਿਆ।
ਬੋਰਡ ਵਲੋਂ ਰੱਖੀ ਸੁਆਗਤੀ ਮੀਟਿਗ ਦੌਰਾਨ ਸ੍ਰੀ ਵਿਗ ਵਲੋਂ ਉਹਨਾਂ ਨੂੰ ਬਤੋਰ ਚੇਅਰਮੈਨ ਨਿਯੁਕਤੀ ਕਰਨ ਲਈ ਕੈਪਟਨ ਅਮਰਿਦਰ ਸਿਘ, ਮੁੱਖ ਮੰਤਰੀ ਪੰਜਾਬ ਜੀ ਦਾ ਧੰਨਵਾਦ ਕੀਤਾ ਗਿਆ। ਮੀਟਿੰਗ ਦੌਰਾਨ ਪੰਜਾਬ ਦੀ ਇੰਡਸਟਰੀ ਨੂੰ ਨਾਲ ਲੈਕੇ ਚੱਲਣ ਲਈ ਬੋਰਡ ਦੇ ਅਧਿਕਾਰੀਆਂ ਨੂੰ ਪ੍ਰੇਰਿਤ ਕੀਤਾ ਅਤੇ ਇਹ ਵੀ ਕਿਹਾ ਗਿਆ ਕਿ ਪ੍ਰਦੂਸ਼ਣ ਨੂੰ ਰੋਕਣ ਲਈ ਲੋੜੀਂਦੇ ਉਪਰਾਲੇ ਕਰਨ ਤੇ ਜੋਰ ਦਿੱਤਾ ਜਾਵੇ। ਸ੍ਰੀ ਵਿਗ ਵਲੋਂ ਬੋਰਡ ਦੇ ਕੈਂਪਸ ਵਿਚ ਪੌਦੇ ਲਗਾ ਕੇ ਵਾਤਾਵਰਣ ਦੀ ਸ਼ੁਧਤਾ ਦਾ ਸੁਨੇਹਾ ਦਿੱਤਾ ਗਿਆ।
ਮੀਟਿੰਗ ਨੂੰ ਸਬੋਧਨ ਕਰਦੇ ਹੋਏ ਬੋਰਡ ਦੇ ਮੈਂਬਰ ਸਕੱਤਰ ਸ੍ਰੀ ਕਰੁਨੇਸ਼ ਗਰਗ ਵਲੋਂ ਪ੍ਰੋਫੈਸਰ ਆਦਰਸ਼ ਪਾਲ ਵਿੱਗ ਦਾ ਬਤੌਰ ਚੇਅਰਮੈਨ ਪਟਿਆਲਾ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕਰਦੇ ਹੋਏ ਬੋਰਡ ਵਲੋਂ ਕੀਤੇ ਜਾ ਰਹੇ ਕੰਮਾਂ ਦਾ ਸੰਖੇਪ ਵੇਰਵਾ ਵੀ ਦਿਤਾ ਗਿਆ। ਸ੍ਰੀ ਗਰਗ ਵਲੋਂ ਚੇਅਰਮੈਨ ਸਾਹਿਬ ਨੂੰ ਦਸਿਆ ਗਿਆ ਕਿ ਬੋਰਡ ਵਲੋਂ ਕੀਤੇ ਜਾ ਰਹੇ ਕੰਮਾਂ ਦੇ ਸਿਟੇ ਆਉਣੇ ਸ਼ੁਰੂ ਹੋ ਗਏ ਹਨ ਅਤੇ ਆਉਣ ਵਾਲੇ ਅਠਾਰਾਂ ਮਹੀਨਿਆਂ ਤੱਕ ਜਿਆਦਾਤਰ ਐਸ ਟੀ ਪੀ ਕੰਮ ਕਰਨਾ ਸ਼ੁਰੂ ਕਰ ਦੇਣਗੇ ਅਤੇ ਪੰਜਾਬ ਦੇ ਦਰਿਆਵਾਂ ਨਾਲਿਆ ਦੇ ਪਾਣੀ ਵਿੱਚ ਸੁਧਾਰ ਆਵੇਗਾ। ਇਹ ਵੀ ਦਸਿਆ
ਕਿ ਲੁਧਿਆਣਾ ਵਿਖੇ 225 ਐਮ ਐਲ ਡੀ ਦਾ ਇਕ ਐਸ ਟੀ ਪੀ ਉਸਾਰੀ ਅਧੀਨ ਹੈ ਜਿਸਦੇ ਲਗਣ ਨਾਲ ਬੁੱਢੇ ਨਾਲੇ ਦੇ ਪਾਣੀ ਵਿਚ ਕਾਫੀ ਸੁਧਾਰ ਹੋਵੇਗਾ