ਚੰਡੀਗੜ੍ਹ, ਬਾਲੀਵੁੱਡ ਜਗਤ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ਸਿੱਖ ਕੌਮ ਦੀ ਸੇਵਾ-ਭਾਵਨਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ “ਸਿੱਖਾਂ ਦੀ ਸੇਵਾ ਨੂੰ ਸਲਾਮ ”। ਕੋਵਿਡ ਦੇ ਇਸ ਦੌਰ ਵਿੱਚ ਕੋਵਿਡ -19 ਨਾਲ ਪ੍ਰਭਾਵਿਤ ਮਰੀਜਾਂ ਦੀ ਮੱਦਦ ਕਰ ਰਹੇ ਸਿੱਖ ਕੇਅਰ ਸੈਂਟਰਾਂ ਦੇ ਜ਼ਜਬੇ ਨੂੰ ਸਲਾਮ ਕੀਤਾ ਹੈ। ਇਸ ਦੇ ਨਾਲ ਹੀ ਅਮਿਤਾਭ ਬੱਚਨ ਨੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਕੋਵਿਡ ਕੇਅਰ ਸੈਂਟਰ ਨੂੰ 2 ਕਰੋੜ ਰੁਪਏ ਦਾ ਦਾਨ ਦਿੱਤਾ ਹੈ।