ਚੰਬਾ : ਹਿਮਾਚਲ ਦੇ ਜ਼ਿਲ੍ਹਾ ਚੰਬਾ ਵਿੱਚ ਡਮਟਾਲ ਨੇੜਲੇ ਇਕ ਪਿੰਡ ਵਿੱਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ।
ਇਕ ਮਕਾਨ ਨੂੰ ਅੱਗ ਲੱਗਣ ਕਾਰਨ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇਕ ਜੋੜਾ ਅਤੇ ਉਨ੍ਹਾਂ ਦੇ ਦੋ ਬੱਚੇ ਸ਼ਾਮਲ ਸਨ।
ਪਤਾ ਲੱਗਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਅਤੇ ਮਕਾਨ ਵਿੱਚ ਲੱਕੜ ਦਾ ਕੰਮ ਜ਼ਿਆਦਾ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਮ੍ਰਿਤਕਾਂ ਦੀ ਪਛਾਣ 30 ਸਾਲਾ ਦੇਸ ਰਾਜ, ਉਸ ਦੀ 25 ਸਾਲਾ ਪਤਨੀ ਢੋਲਮਾ ਅਤੇ 2 ਬੱਚੇ ਸ਼ਾਮਲ ਸਨ। ਉਕਤ ਤੋਂ ਇਲਾਵਾ ਪਰਿਵਾਰ ਵੱਲੋਂ ਰੱਖੇ ਹੋਏ ਪਸ਼ੂ ਵੀ ਜਿਉਂਦੇ ਸੜ ਗਏ।
ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।