ਪਟਿਆਲਾ,: ਜ਼ਿਲ੍ਹੇ ਵਿੱਚ 262 ਕੋਵਿਡ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ ਮਿਸ਼ਨ ਫਤਿਹ ਤਹਿਤ 201 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2453 ਹੈ। 8 ਹੋਰ ਕੋਵਿਡ ਪੋਜ਼ੀਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਨ ਮੌਤਾਂ ਦੀ ਗਿਣਤੀ 573 ਹੋ ਗਈ ਹੈ। ਪੋਜ਼ੀਟਿਵ ਆਏ ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 173, ਨਾਭਾ ਤੋਂ 17, ਸਮਾਣਾ ਤੋਂ 6, ਰਾਜਪੁਰਾ ਤੋਂ 22, ਬਲਾਕ ਭਾਦਸੋਂ ਤੋਂ 7, ਬਲਾਕ ਕੌਲੀ ਤੋਂ 14, ਬਲਾਕ ਕਾਲੋਮਾਜਰਾ ਤੋਂ 6, ਬਲਾਕ ਸ਼ੁਤਰਾਣਾਂ ਤੋਂ 2, ਬਲਾਕ ਹਰਪਾਲਪੁਰ ਤੋਂ 9 ਅਤੇ ਬਲਾਕ ਦੁਧਣਸਾਧਾਂ ਤੋਂ 6 ਕੇਸ ਰਿਪੋਰਟ ਹੋਏ ਹਨ। ਪਟਿਆਲਾ ਸ਼ਹਿਰ ਦੀ ਧਾਲੀਵਾਲ ਕਲੋਨੀ ਵਿਚੋਂ ਜ਼ਿਆਦਾ ਪੋਜ਼ੀਟਿਵ ਕੇਸ ਆਉਣ ਕਾਰਨ ਕੁਝ ਏਰੀਏ ਨੂੰ ਮਾਈਕਰੋ ਕੰਨਟੇਂਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਕੋਈ ਹੋਰ ਕੇਸ ਨਾ ਆਉਣ ‘ਤੇ ਅਰਬਨ ਅਸਟੇਟ ਫੇਜ 2 ਵਿਚ ਲਗਾਈ ਮਾਈਕਰੋ ਕੰਟੈਨਮੈਂਟ ਹਟਾ ਦਿੱਤੀ ਗਈ ਹੈ।