ਪਟਿਆਲਾ, : ਐਨ.ਸੀ.ਸੀ. ਯੂਨੀਅਨ ਪੰਜਾਬ ਦਾ ਇੱਕ ਵਫਦ ਮੀਤ ਪ੍ਰਧਾਨ ਬਲਵਿੰਦਰ ਸਿੰਘ ਅਤੇ ਕਾਰਜਕਾਰਨੀ ਮੈਂਬਰ ਜਸਵੀਰ ਸਿੰਘ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੂੰ ਮਿਲਿਆ ਅਤੇ ਆਪਣੀਆ ਮੰਗਾਂ ਦਾ ਇੱਕ ਪੱਤਰ ਉਨ੍ਹਾਂ ਨੂੰ ਸੌਂਪਿਆ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਐਨ.ਸੀ.ਸੀ. ਦੇ ਸਿਵਲ ਦੇ ਮੁਲਾਜਮ ਇਸ ਸਮੇਂ ਡੀ.ਪੀ.ਆਈ ਕਾਲਜ਼ਿਜ਼ ਦੇ ਅਧੀਨ ਆਉਂਦੇ ਹਨ ਪਰ ਹੁਣ ਵਿਭਾਗ ਨੇ ਉਨ੍ਹਾਂ ਦੀਆਂ ਐਚ.ਓ.ਡੀ. ਪਾਵਰਾਂ ਐਡੀਸ਼ਨਲ ਡਾਇਰੈਕਟਰੋਰੇਟ ਜਨਰਲ ਐਨ.ਸੀ.ਸੀ. ਨੂੰ ਸੌਂਪ ਦਿੱਤੀਆਂ ਹਨ। ਜੋ ਕਿ ਕੇਂਦਰ ਸਰਕਾਰ ਦੇ ਅਧੀਨ ਆਉਂਦਾ ਹੈ ਜਦੋਂ ਕਿ ਉਹ ਪੰਜਾਬ ਦੇ ਮੁਲਾਜਮ ਹਨ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਐਚ.ਓ.ਡੀ ਪਾਵਰਾਂ ਡੀ.ਪੀ.ਆਈ ਕਾਲਜ਼ਿਜ ਦੇ ਕੋਲ ਹੀ ਰਹਿਣ ਦਿੱਤੀਆਂ ਜਾਣ ਤਾਂ ਉਨ੍ਹਾਂ ਖੱਜਲ ਖੁਆਰ ਨਾ ਹੋਣਾ ਪਵੇਗਾ। ਇਸ ਮੌਕੇ ਪ੍ਰਧਾਨ ਹਰਪਾਲ ਜੁੁਨੇਜਾ ਨੇ ਭਰੋਸਾ ਦਿੱਤਾ ਕਿ ਸਮੁੱਚਾ ਅਕਾਲੀ ਦਲ ਇਸ ਮਾਮਲੇ ਵਿਚ ਐਨ.ਸੀ.ਸੀ. ਯੂਨੀਅਨ ਦੇ ਨਾਲ ਹੈ। ਇਸ ਦੇ ਲਈ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਵਿਧਾਨ ਸਭਾ ਵਿਚ ਵੀ ਮਾਮਲਾ ਉਠਾਇਆ ਜਾਵੇਗਾ ਤਾਂ ਕਿ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇੱਕ ਤੋਂ ਬਾਅਦ ਇੱਕ ਅਜਿਹਾ ਫੈਸਲਾ ਕਰ ਕਰਕੇ ਆਪਣੀਆਂ ਜਿੰਮੇਵਾਰੀਆਂ ਤੋਂ ਭੱਜ ਰਹੀ ਹੈ। ਜਦੋਂ ਕਿ ਮੁਲਾਜਮਾਂ ਪਹਿਲਾਂ ਪੰਜਾਬ ਸਰਕਾਰ ਦੇ ਅਧੀਨ ਕੰਮ ਕਰ ਰਹੇ ਸਨ ਤਾਂ ਫੇਰ ਕੇਂਦਰ ਸਰਕਾਰ ਨੂੰ ਸੌਂਪਣ ਦਾ ਕੋਈ ਮਤਲਬ ਨਹੀਂ ਹੈ। ਐਨ.ਸੀ.ਸੀ. ਮੁਲਾਜ਼ਮਾ ਨਾਲ ਕਿਸੇ ਵੀ ਕੀਮਤ ’ਤੇ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਵਤਾਰ ਸਿੰਘ ਹੈਪੀ, ਕੁਲਵੰਤ ਸਿੰਘ ਬਾਜਵਾ, ਜਗਦੇਵ ਸਿੰਘ, ਡਾ ਮਨਪ੍ਰੀਤ ਸਿੰਘ ਚੱਢਾ, ਨਵਨੀਤ ਵਾਲੀਆ, ਅਕਾਸ਼ ਸ਼ਰਮਾ, ਸਿਮਰਨ ਗਰੇਵਾਲ, ਰਾਮ ਅਵਧ ਯਾਦਵ, ਮਹੀਪਾਲ ਸਿੰਘ, ਅੰਗਰੇਜ਼ ਸਿੰਘ, ਮੋਂਟੀ ਗਰੋਵਰ, ਸ਼Çਲੰਦਰ ਕੁਮਾਰ, ਦਰਸ਼ਨ ਕੁਮਾਰ ਅਤੇ ਜੋਤ ਆਦਿ ਵਿਸ਼ੇਸ ਤੌਰ ’ਤੇ ਹਾਜ਼ਰ ਸਨ।