ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਬਾਜੀਗਰ ਵਿੰਗ ਦਾ ਐਲਾਨ ਕਰਦੇ ਹੋਏ ਪਾਰਟੀ ਦੇ ਪੁੁਰਾਣੇ ਅਤੇ ਸੀਨੀਅਰ ਆਗੂ ਅਤੇ ਸਾਬਕਾ ਹਲਕਾ ਇੰਚਾਰਜ ਨਾਭਾ ਸ੍ਰੋਮਣੀ ਅਕਾਲੀ ਦਲ ਸ. ਮੱਖਣ ਸਿੰਘ ਲਾਲਕਾ ਨੂੰ ਵਿੰਗ ਦਾ ਸਰਪ੍ਰਸਤ ਬਣਾਉਣ ਦਾ ਫੈਸਲਾ ਕੀਤਾ ਸੀ । ਇਸ ਦੇ ਨਾਲ ਪਾਰਟੀ ਦੇ ਅਣਥੱਕ ਵਰਕਰ ਸ. ਦਵਿੰਦਰ ਸਿੰਘ ਦਿਆਲ ਨੂੰ ਵਿੰਗ ਦਾ ਪ੍ਰਧਾਨ ਅਤੇ ਪਾਰਟੀ ਦੇ ਪੁਰਾਣੇ ਟਕਸਾਲੀ ਆਗੂ ਸ. ਗੁਰਚਰਨ ਸਿੰਘ ਰੁਪਾਣਾ ਨੂੂੰ ਵਿੰਗ ਦਾ ਸਕੱਤਰ ਜਨਰਲ ਬਣਾਇਆ ਗਿਆ ਸੀ ਅੱਜ ਤਿੰਨੇ ਆਗੂਆਂ ਵੱਲੋਂ ਡਾ ਦਲਜੀਤ ਸਿੰਘ ਚੀਮਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਸਕੱਤਰ ਸ੍ਰੋਮਣੀ ਅਕਾਲੀ ਦਲ ਨੂੰ ਪਾਰਟੀ ਦਫਤਰ ਮਿਲਕੇ ਸ ਸੁਖਬੀਰ ਸਿੰਘ ਬਾਦਲ ਪਧਾਨ ਸ੍ਰੋਮਣੀ ਅਕਾਲੀ ਦਲ,ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਇਸ ਮੌਕੇ ਲਾਲਕਾ ਨੇ ਕਿਹਾ ਕਿ ਜਲਦ ਹੀ ਸਾਰੇ ਹਲਕਿਆਂ ਵਿੱਚ ਵਿੰਗ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ।