ਪਟਿਆਲਾ : ਆਮ ਆਦਮੀ ਪਾਰਟੀ ਵਲੋਂ ਹਲਕਾ ਸਨੌਰ ਦੇ ਸੀਨੀਅਰ ਆਗੂ ਰਣਜੋਧ ਸਿੰਘ ਹਡਾਣਾ ਨੂੰ ਜੁਆਇਟ ਸਕੱਤਰ ਆਮ ਆਦਮੀ ਪਾਰਟੀ ਪੰਜਾਬ (ਵਪਾਰ ਵਿੰਗ) ਬਣਾਇਆ ਗਿਆ , ਰਣਜੋਧ ਸਿੰਘ ਹਡਾਣਾ 2013 ਤੋ ਹੀ ਪਾਰਟੀ ਨਾਲ ਜੁੜੇ ਹੋਏ ਹਨ , ਇਕ ਬੇਦਾਗ ਸਾਫ ਇਮਾਨਦਾਰ ਜੂਝਾਰੂ ਤੇ ਮਿਹਨਤੀ ਆਗੂ ਹਨ ਇਸ ਤੋਂ ਪਹਿਲਾਂ 2015 ਵਿਚ ਟਰੇਡ ਵਿੰਗ ਹਲਕਾ ਇੰਚਾਰਜ ਸਨੌਰ ਦੀ ਸੇਵਾ ਵੀ ਨਿਭਾ ਚੁੱਕੇ ਹਨ। ਸ੍ਰ ਹਡਾਣਾ ਕਿਸਾਨ ਪਰਿਵਾਰ ਤੋਂ ਆਉਦੇ ਹਨ ਪਿਛਲੇ 30 ਸਾਲ ਤੋਂ ਹਡਾਣਾ ਪਰਿਵਾਰ ਆੜ੍ਹਤ ਤੇ ਸੇਲਰ ਵਪਾਰ ਖੇਤਰ ਵਿਚ ਵੀ ਆਪਣਾ ਕਾਰਜ ਕਰ ਰਹੇ ਹਨ , ਸ੍ਰ ਹਡਾਣਾ ਹਲਕੇ ਸਨੌਰ ਦਾ ਇਕ ਸਮਾਜ ਸੇਵੀ ਚੇਹਰਾ ਵੀ ਹੈ , ਜੋ ਸਮਾਜ ਵਿਚ ਸੇਵਾ ਦਾ ਕਾਰਜ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਨਿਭਾਉਂਦੇ ਹਨ , ਜਿਸ ਵਿਚ ਗਰੀਬ ਲੋਕਾਂ ਦੇ ਇਲਾਜ ਦੀ ਸੇਵਾ, ਖੂੰਨਦਾਨ ਕੈਂਪ ਲੋੜੁਮੰਦ ਲੋਕਾਂ ਦੀ ਮਦਦ ਅਤੇ ਹੋਰ ਬਹੁਤ ਸਾਰੀ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਹਲਕੇ ਸਨੌਰ ਵਿਚ ਸੇਵਾ ਕਰ ਰਹੇ ਹਨ , ਊਨਾ ਨੇ ਏ ਜਿੰਮੇਵਾਰੀ ਮਿਲਣ ਤੇ ਪਾਰਟੀ ਦੀ ਸਮੂਹ ਲੀਡਰਸ਼ਿਪ ਤੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਸ੍ਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕੀਤੀ ਤੇ ਕਿਹਾ ਊਨਾ ਨੂੰ ਜੋ ਮਾਣ ਸਨਮਾਨ ਪਾਰਟੀ ਵਲੋਂ ਦਿਤਾ ਗਿਆ ਹੈ , ਏ ਹਲਕੇ ਸਨੌਰ ਦਾ ਤੇ ਸਾਡੇ ਵਰਕਰਾਂ ਦਾ ਮਾਣ ਸਨਮਾਨ ਹੈ , ਪੂਰੇ ਹਲਕੇ ਸਨੌਰ ਵਿਚੋਂ ਵਧਾਈ ਸੰਦੇਸ਼ ਮਿਲ ਰਹੇ ਹਨ , ਲੋਕ ਰਣਜੋਧ ਸਿੰਘ ਹਡਾਣਾ ਨੂੰ ਹਲਕਾ ਸਨੌਰ ਦੇ ਭਵਿੱਖ ਦੇ ਆਗੂ ਵਜੋਂ ਦੇਖ ਰਹੇ ਹਨ