ਨਵੀਂ ਦਿੱਲੀ : ਹਰਿਆਣਵੀ ਸਿੰਗਰ ਅਤੇ ਡਾਂਸਰ ਸਪਨਾ ਚੌਧਰੀ ਅਤੇ ਹੋਰ ਲੋਕਾਂ ਖ਼ਿਲਾਫ਼ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਧੋਖਾਧੜੀ ਦੇ ਮਾਮਲੇ ਵਿਚ ਐਫ.ਆਈ.ਆਰ. ਦਰਜ ਕੀਤੀ ਹੈ। ਆਰਥਿਕ ਅਪਰਾਧ ਸ਼ਾਖਾ ਨੇ ਇਕ ਕੰਪਨੀ ਦੀ ਸ਼ਿਕਾਇਤ ‘ਤੇ ਸਪਨਾ ਚੌਧਰੀ ਅਤੇ ਹੋਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਕੰਪਨੀ ਨੇ ਸਪਨਾ ਚੌਧਰੀ ‘ਤੇ ਐਗਰੀਮੈਂਟ ਤੋੜਨ ਅਤੇ ਇਕ ਕਰਮਚਾਰੀ ਦੀ ਕਥਿਤ ਮਿਲੀਭਗਤ ਨਾਲ ਕੰਪਨੀ ਦੇ ਕਲਾਈਂਟਸ ਨੂੰ ਚੋਰੀ ਕਰਨ ਦਾ ਦੋਸ਼ ਲਗਾਇਆ ਹੈ। ਸਪਨਾ ਅਤੇ ਹੋਰ ਲੋਕਾਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 420, 120ਬੀ, 406 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਸਪਨਾ ਚੌਧਰੀ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਇਕ ਪੀ.ਆਰ. ਕੰਪਨੀ ਨਾਲ ਸਟੇਜ ਸ਼ੋਅ ਅਤੇ ਸਿੰਗਿੰਗ ਦੇ ਐਗਰੀਮੈਂਟ ਕੀਤੇ ਸਨ। ਸਪਨਾ ਦੇ ਇਨ੍ਹਾਂ ਕੰਟਰੈਕਟ ਦੇ ਬਦਲੇ ਵੱਡੀ ਰਕਮ ਵੀ ਲਈ ਪਰ ਬਾਅਦ ਵਿਚ ਪੇਸ਼ਕਾਰੀ ਨਹੀਂ ਦਿੱਤੀ। ਇੰਨਾ ਹੀ ਨਹੀਂ ਸਪਨਾ ‘ਤੇ ਇਹ ਵੀ ਦੋਸ਼ ਹੈ ਕਿ ਉਸ ਨੇ ਲੋਨ ਦੇ ਨਾਮ ‘ਤੇ ਵੀ ਕੰਪਨੀ ਤੋਂ ਐਡਵਾਂਸ ਲਿਆ ਸੀ। ਉਸ ਦੇ ਬਾਅਦ ਨਾ ਤਾਂ ਉਹ ਪੈਸੇ ਵਾਪਸ ਕੀਤੇ