ਚਮੋਲੀ, : ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਉੱਤਰਾਖੰਡ ਦੇ ਚਮੋਲੀ ਦੇ ਜੋਸ਼ੀ ਮੱਠ ਵਿਖੇ ਪਹੁੰਚੇ। ਉਨ੍ਹਾਂ ਗਲੇਸ਼ੀਅਰ ਟੁੱਟਣ ਕਾਰਨ ਹੋਏ ਨੁਕਸਾਨ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਰਾਵਤ ਨੇ ਕਿਹਾ ਕਿ ਬਚਾਅ ਟੀਮ ਤਪੋਵਨ ਸੁਰੰਗ ਦੇ ਅੰਦਰ 130 ਮੀਟਰ ਦੀ ਦੂਰੀ ‘ਤੇ ਪਹੁੰਚ ਗਈ ਹੈ ਅਤੇ 50 ਮੀਟਰ ਹੋਰ ਅੰਦਰ ਪਹੁੰਚਣ ‘ਚ ਇਸ ਨੂੰ 3 ਘੰਟਿਆਂ ਦਾ ਸਮਾਂ ਲੱਗ ਸਕਦਾ ਹੈ। ਐਨ.ਟੀ.ਪੀ.ਸੀ ਨੂੰ 1,500 ਕਰੋੜ ਰੁਪਏ ਤੋਂ ਵੀ ਜ਼ਿਆਦਾ ਦਾ ਨੁਕਸਾਨ ਹੋਇਆ ਹੈ ।