ਪਟਿਆਲਾ, : ਬਾਲੀਵੁੱਡ ਅਦਾਕਾਰ ਬੌਬੀ ਦਿਓਲ ਦੀ ਫ਼ਿਲਮ, ਜਿਸ ਦੀ ਸ਼ੂਟਿੰਗ ਪਟਿਆਲਾ ਵਿਖੇ 7 ਫਰਵਰੀ ਤੋਂ ਆਰੰਭ ਹੋਣੀ ਸੀ, ਨੂੰ ਅੱਜ ਪਏ ਰੌਲੇ-ਰੱਪੇ ਕਾਰਨ ਰੋਕ ਦਿੱਤਾ ਗਿਆ। ਸੂਤਰਾਂ ਮੁਤਾਬਕ ਫਿਲਹਾਲ ਇਹ ਸ਼ੂਟਿੰਗ ਇਕ ਮਹੀਨੇ ਲਈ ਟਾਲ ਦਿੱਤੀ ਗਈ ਹੈ। ਪਟਿਆਲਾ ਦੇ ਵੱਖ-ਵੱਖ ਇਲਾਕਿਆਂ ‘ਚ ਇਸ ਫ਼ਿਲਮ ਦੀ ਸ਼ੂਟਿੰਗ ਹੋਣੀ ਸੀ। ਦੱਸਣਯੋਗ ਹੈ ਕਿ ਬੌਬੀ ਦਿਓਲ ਦੇ ਭਰਾ ਸੰਨੀ ਦਿਓਲ ਪੰਜਾਬ ਦੇ ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਹਨ, ਜਿਨ੍ਹਾਂ ਦੇ ਕਿਸਾਨ ਅੰਦੋਲਨ ਨੂੰ ਲੈ ਕੇ ਵੱਖ-ਵੱਖ ਬਿਆਨਾਂ ਜਾਂ ਟਵੀਟਾਂ ਦਾ ਕਿਸਾਨ ਜਥੇਬੰਦੀਆਂ ਤੇ ਹੋਰ ਸਮਾਜਿਕ ਜਥੇਬੰਦੀਆਂ ਵਿਰੋਧ ਕਰਦੀਆਂ ਆ ਰਹੀਆਂ ਹਨ। ਇਨ੍ਹਾਂ ਦੇ ਚੱਲਦਿਆਂ ਉਨ੍ਹਾਂ ਦੇ ਛੋਟੇ ਭਰਾ ਬੌਬੀ ਦਿਓਲ ਦੀ ਫ਼ਿਲਮ ਦੀ ਸ਼ੂਟਿੰਗ ਕੁਝ ਕਿਸਾਨ ਅਤੇ ਸਮਾਜਿਕ ਜਥੇਬੰਦੀਆਂ ਦੇ ਕਾਰਕੁਨਾਂ ਨੇ ਇਸ ਦਾ ਮੌਕੇ ‘ਤੇ ਜਾ ਕੇ ਵਿਰੋਧ ਕੀਤਾ, ਜਿਸ ਦੇ ਕਾਰਨ ਇਹ ਸ਼ੂਟਿੰਗ ਰੋਕ ਦਿੱਤੀ ਗਈ। ਮੌਕੇ ‘ਤੇ ਸੈੱਟ ਦੀ ਤਿਆਰੀ ਕਰ ਰਿਹਾ ਸਟਾਫ਼ ਸਾਰਾ ਸਾਮਾਨ ਪੈਕ ਕਰਕੇ ਵਾਪਸ ਤੁਰ ਪਿਆ।