ਜ਼ਲਾਲਾਬਾਦ, :ਸਰਸਵਤੀ ਗਰੁਪ ਵੱਲੋ ਅੱਜ ਇੱਕ ਨਵੇਂ ਸਕਿੱਲ ਡੈਵੈਲਪਮੈਂਟ ਸੈਂਟਰ ਦੀ ਸ਼ੁਰੂਆਤ ਜਲਾਲਾਬਾਦ ‘ਚ ਕੀਤੀ ਗਈ। ਇਸ ਮੋਕੇ ਮੈਡਮ ਮਿਨਾਕਸ਼ੀ (ਜ਼ਿਲ੍ਹਾ ਮਿਸ਼ਨ ਮੈਨੇਜਰ) ਅਤੇ ਰਵਿੰਦਰ ਸਿੰਘ ਮੈਨੇਜ਼ਰ ਸ਼ੋਸਲ ਮੋਬਿਲਾਈਜੇਸ਼ਨ ਵਿਸ਼ੇਸ਼ ਤੋਰ ‘ਤੇ ਸ਼ਾਮਿਲ ਹੋਏ।ਉਹਨਾਂ ਵੱਲੋ ਸਕਿੱਲ ਸੈਂਟਰ ਦੇ ਨਵੇਂ ਬਣੇ ਫੈਸ਼ਨ ਡਿਜ਼ਾਇਨਿੰਗ ਡਿਪਾਰਟਮੈਂਟ ਦਾ ਉਦਘਾਟਨ ਕਿੱਤਾ ਗਿਆ ਅਤੇ ਸਕਿੱਲ ਸੈਂਟਰ ਦੀ ਇਨਸਪੈਕਸ਼ਨ ਵੀ ਕੀਤੀ ਗਈ।ਇਸ ਮੋਕੇ ਮੈਡਮ ਮਿਨਾਕਸ਼ੀ ਨੇ ਬੱਚਿਆਂ ਨੂੰ ਸੰਬੋਧਿਤ ਕਰਦੇੇ ਹੋਏ ਕਿਹਾ ਕਿ ਉਹ ਇਸ ਸਕੀਮ ਦਾ ਪੂਰਾ ਫਾਇਦਾ ਉਠਾਉਣ।ਉਨਾਂ ਦੱਸਿਆਂ ਕਿ ਪੰਜਾਬ ਸਕਿੱਲ ਡਿਵੈਲਪਮੈਂਟ ਵੱਲੋ ਇਹ ਕੋਰਸ ਰਾਸ਼ਟਰੀ ਸ਼ਹਿਰੀ ਆਜੀਵੀਕਾ ਮਿਸ਼ਨ ਸਕੀਮ ਅਧੀਨ ਸ਼ੁਰੂ ਕੀਤਾ ਜਾ ਰਿਹਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਲੋਕਾਂ ਨੂੰ ਰੋਜ਼ਗਾਰ ਦਵਾਉਣ ਦੀ ਹਰੇਕ ਕੋਸ਼ਿਸ਼ ਕਰ ਰਹੀ ਹੈ।ਇਹ ਸਕੀਮ ਵੀ ਉਨ੍ਹਾਂ ਕੋਸ਼ਿਸ਼ਾਂ ‘ਚੋ ਇੱਕ ਹੈ।ਇਹ ਸਕੀਮ ਬੱਚਿਆਂ ਦੇ ਹੁਨਰ ‘ਚ ਵਾਧਾ ਕਰਨ ਲਈ ਚਲਾਈ ਜਾ ਰਹੀ ਹੈ।ਅੱਗੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਹ ਸਕੀਮ ਸ਼ਹਿਰ ‘ਚ ਰਹਿਣ ਵਾਲੇ ਗਰੀਬ ਬੱਚਿਆਂ ਲਈ ਹੈ।ਇਸ ਮੋਕੇ ਸੰਸ਼ਥਾ ਦੇ ਚੈਅਰਮੈਨ ਰਜੇਸ਼ ਪਾਰੂਥੀ ਨੇ ਦੱਸਿਆ ਕਿ ਸਾਡੀ ਸੰਸਥਾ ਪੰਜਾਬ ਸਕਿੱਲ ਡਿਵੈਲਪਮੈਂਟ ਵੱਲੋਂ ਮਾਨਤਾ ਪ੍ਰਾਪਤ ਹੈ ਅਤੇ ਅਲੱਗ ਅਲੱਗ ਥਾਂਵਾ ‘ਤੇ ਸੰਸਥਾ ਵੱਲੋ ਸਕਿੱਲ ਡੈਵੈਲਪਮੈਂਟ ਸੈਂਟਰ ਚਲਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਇਸ ਸਕਿੱਲ ਡਿਵੈਲਪਮੈਂਟ ‘ਚ ਫੈਸ਼ਨ ਡਿਜ਼ਾਇਨਿੰਗ ਅਤੇ ਪੈਟਰਨ ਮਾਸਟਰ ਕੋਰਸ ਕਰਵਾਏ ਜਾਣਗੇ।ਇਨ੍ਹਾਂ ਕੋਰਸਾਂ ਨੂੰ ਕਰਨ ਲਈ ਯੋਗਤਾ ਬਾਰ੍ਹਵੀ ਜਮਾਤ ਹੈ।ਇਹ ਸਕੀਮ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਦਾ ਟੀਚਾ ਹਾਸਲ ਕਰਨ ਲਈ ਵੱਡੇ ਪੱਧਰ ‘ਤੇ ਚਲਾਈ ਜਾ ਰਹੀ ਹੈ।ਇਸ ਮੋਕੇ ਰਵਿੰਦਰ ਸਿੰਘ ਨੇ ਦੱਸਿਆ ਕਿ ਸਫਲਤਾਪੂਰਵਕ ਇਸ ਕੋਰਸ ਨੂੰ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਰੋਜ਼ਗਾਰ ਦਿਲਵਾਉਣ ‘ਚ ਪੂਰੀ ਮਦਦ ਕੀਤੀ ਜਾਏਗੀ ਅਤੇ ਆਪਣਾ ਰੋਜ਼ਗਾਰ ਸ਼ੁਰੂ ਕਰਨ ਵਾਲੇ ਵਿਦਿਆਰਥੀਆਂ ਨੂੰ ਬੈਂਕ ਤੋਂ ਲੋਨ ਦੀ ਸੁਵਿਧਾ ਵੀ ਉਪਲਬਧ ਕਰਵਾਈ ਜਾਏਗੀ।ਇਸ ਮੋਕੇ ਸਟਾਫ ਮੈਂਬਰਾਂ ‘ਚ ਜਸਪਾਲ ਸਿੰਘ ਸੋਢੀ, ਮੈਡਮ ਡਿੰਪਲ, ਮੈਡਮ ਉਪਾਕਸ਼ੀ , ਮੈਡਮ ਪੂਜਾ , ਲਵਪ੍ਰੀਤ ਸਿੰਘ, ਸੂਰਜ ਪ੍ਰਕਾਸ਼ ਅਤੇ ਮੈਡਮ ਸਪਨਾ ਆਦਿ ਮੌਜ਼ੂਦ ਸਨ