ਨਵੀਂ ਦਿੱਲੀ, 05 ਫ਼ਰਵਰੀ :ਇੱਕ ਫਰਵਰੀ ਨੂੰ ਦੇਸ਼ ਦਾ ਆਮ ਬਜਟ ਪੇਸ਼ ਕੀਤਾ ਗਿਆ। ਇਸ ਮਗਰੋਂ ਸ਼ੇਅਰ ਬਜ਼ਾਰ ‘ਚ ਲਗਾਤਾਰ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਅੱਜ ਸੈਂਸੈਕਸ ਪਹਿਲੀ ਵਾਰ 51 ਹਜ਼ਾਰ ਦੇ ਪਾਰ ਪਹੁੰਚ ਗਿਆ। ਉਧਰ ਨਿਫਟੀ ਨੇ ਵੀ 15 ਹਜ਼ਾਰ ਦੇ ਅੰਕੜੇ ਨੂੰ ਛੁਹ ਲਿਆ। ਕੱਲ੍ਹ ਸੈਂਸੈਕਸ 358.54 ਅੰਕ ਭਾਵ 0.71 ਫੀਸਦ ਦੀ ਤੇਜ਼ੀਨਾਲ 50 ਹਜ਼ਾਰ 614.29 ਦੇ ਪੱਧਰ ‘ਤੇ ਬੰਦ ਹੋਇਆ। ਜਦੋਂਕਿ ਨਿਫਟੀ 105.70 ਅੰਕ ਜਾਂ 0.71 ਪ੍ਰਤੀਸ਼ਤ ਦੇ ਵਾਧੇ ਨਾਲ 14 ਹਜ਼ਾਰ 895.65 ‘ਤੇ ਬੰਦ ਹੋਇਆ।ਐਸ ਐਂਡ ਪੀ BSI ਸੈਂਸੈਕਸ 400 ਅੰਕ ਦੇ ਵਾਧੇ ਨਾਲ 51 ਹਜ਼ਾਰ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ, ਜਦੋਂਕਿ ਨਿਫਟੀ 150 ਅੰਕ ਦੇ ਉਛਾਲ ਨਾਲ ਲਗਪਗ 15,000 ਅੰਕਾਂ ‘ਤੇ ਹੈ। ਵਿਅਕਤੀਗਤ ਸਟਾਕਾਂ ਦੀ ਗੱਲ ਕਰੀਏ ਤਾਂ ਸਟੇਟ ਬੈਂਕ ਆਫ਼ ਇੰਡੀਆ (SBI) ਦਸੰਬਰ ਤਿਮਾਹੀ ਦੇ ਬਾਅਦ 15 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਇੰਡਸਇੰਡ ਬੈਂਕ (4% ਤਕ), ਕੋਟਕ ਮਹਿੰਦਰਾ ਬੈਂਕ ਅਤੇ ਐਚਡੀਐਫਸੀ (ਹਰੇਕ ‘ਚ 1% ਤੱਕ) ਨੇ ਵੀ ਸੂਚਕਾਂਕ ਨੂੰ ਵਧਾਉਣ ‘ਚ ਸਹਾਇਤਾ ਕੀਤੀ ਹੈ।ਰਿਜ਼ਰਵ ਬੈਂਕ ਦੀ ਮੁਦਰਾ ਸਮੀਖਿਆ ਬੈਠਕ ਦੇ ਨਤੀਜੇ ਅੱਜ ਐਲਾਨੇ ਜਾਣਗੇ। ਮਾਹਰਾਂ ਦਾ ਕਹਿਣਾ ਹੈ ਕਿ RBI ਵੱਲੋਂ ਫਿਰ ਤੋਂ ਮੁੱਖ ਵਿਆਜ ਦਰਾਂ ‘ਚ ਕੋਈ ਬਦਲਾਅ ਨਾ ਕੀਤੇ ਜਾਣ ਦੀ ਉਮੀਦ ‘ਤੇ ਬਾਜ਼ਾਰ ਤੇਜ਼ੀ ਨਾਲ ਰਿਹਾ। ਹਾਲਾਂਕਿ, ਮਾਹਰ ਇਹ ਵੀ ਕਹਿੰਦੇ ਹਨ ਕਿ ਮੁਨਾਫਾ ਬੁਕਿੰਗ ਦੇ ਦਬਦਬੇ ਕਾਰਨ ਘਰੇਲੂ ਸ਼ੇਅਰ ਬਜ਼ਾਰ ‘ਚ ਇੱਕ ਕਮਜ਼ੋਰੀ ਵੀ ਆਈ।