ਫਿਰੋਜ਼ਪੁਰ: ਇੱਕ ਤਰਫਾ ਪਿਆਰ ‘ਚ ਪਾਗਲ ਹੋਏ ਆਸ਼ਿਕ ਨੇ ਲੜਕੀ ਨੂੰ ਕਤਲ ਕਰ ਲਾਸ਼ ਨੂੰ ਦਫਨ ਕਰ ਦਿੱਤਾ।ਪਿਆਰ ਤੋਂ ਇਨਕਾਰ ਕਰਨਾ ਇੱਕ ਲੜਕੀ ਨੂੰ ਜਾਨ ‘ਤੇ ਭਾਰੀ ਪਿਆ। ਮਾਮਲਾ ਫਿਰੋਜਪੁਰ ਦਾ ਹੈ। ਪੁਲਿਸ ਨੇ ਕਤਲ ਦੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਾਸ਼ ਬਰਾਮਦ ਕਰ ਲਈ ਹੈ। ਦਰਜੀ ਦੀ ਦੁਕਾਨ ਕਰਨ ਵਾਲੇ ਸੋਨੂੰ ਨੂੰ ਨਜ਼ਦੀਕ ਹੀ ਬਿਊਟੀ ਪਾਰਲਰ ਦਾ ਕੰਮ ਕਰਨ ਵਾਲੀ ਚਰਨਜੀਤ ਕੌਰ ਨਾਲ ਇੱਕ ਤਰਫਾ ਪਿਆਰ ਹੋ ਗਿਆ। ਸੋਨੂੰ ਪਹਿਲਾਂ ਵੀ ਸ਼ਾਦੀਸ਼ੁਦਾ ਸੀ, ਇਸ ਕਾਰਨ ਚਰਨਜੀਤ ਨੇ ਸੋਨੂੰ ਦਾ ਪਿਆਰ ਨਕਾਰ ਦਿੱਤਾ।ਸੋਨੂੰ ਅਕਸਰ ਚਰਨਜੀਤ ਨੂੰ ਤੰਗ ਪ੍ਰੇਸ਼ਾਨ ਕਰਦਾ। ਆਖਰ 31 ਮਈ ਦੀ ਰਾਤ ਮੁਲਜ਼ਮ ਸੋਨੂੰ ਨੇ ਚਰਨਜੀਤ ਨੂੰ ਕਿਸੇ ਬਹਾਨੇ ਦੁਕਾਨ ‘ਤੇ ਮਿਲਣ ਲਈ ਬੁਲਾਇਆ ਤੇ ਉਸ ਦਾ ਕਤਲ ਕਰ ਦਿੱਤਾ। ਸੋਨੂੰ ਨੇ ਆਪਣਾ ਜੁਰਮ ਛੁਪਾਉਣ ਲਈ ਲਾਸ਼ ਨੂੰ ਦੁਕਾਨ ਦੇ ਅੰਦਰ ਹੀ ਦਫਨ ਕਰ ਦਿੱਤਾ।ਸ਼ੱਕ ਹੋਣ ਤੇ ਪਰਿਵਾਰ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਤਾਂ ਪੁਲਿਸ ਨੇ ਸੋਨੂੰ ਨੂੰ ਗ੍ਰਿਫਤਾਰ ਕਰ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਪੁਲਿਸ ਨੇ ਸੋਨੂੰ ਦੀ ਨਿਸ਼ਾਨਦੇਹੀ ਤੇ ਲਾਸ਼ ਬਰਾਮਦ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।