ਮੁਕੇਰੀਆਂ ਤਹਿਸੀਲ ‘ਚ ਉਸ ਸਮੇਂ ਹਲਚਲ ਮਚ ਗਈ ਜਦੋਂ ਵਿਜੀਲੈਂਸ ਟੀਮ ਦੇ ਡੀ. ਐੱਸ. ਪੀ. ਨਿਰੰਜਣ ਸਿੰਘ ਵੱਲੋਂ ਪਟਵਾਰੀ ਜਤਿੰਦਰ ਬਹਿਲ ਨੂੰ 45 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਉੱਪ ਮੰਡਲ ਮੁਕੇਰੀਆ ਦੇ ਪਿੰਡ ਪੋਤਾ ਦੇ ਰਾਵਲ ਸਿੰਘ ਨੇ ਵਿਜੀਲੈਂਸ ਦੇ ਡੀ. ਐੱਸ. ਪੀ. ਨਿਰੰਜਣ ਸਿੰਘ ਨੂੰ ਸ਼ਿਕਾਇਤ ਕੀਤੀ ਸੀ ਕਿ ਉਕਤ ਪਟਵਾਰੀ ਜਤਿੰਦਰ ਬਹਿਲ ਜ਼ਮੀਨ ਦਾ 4 ਭਰਾਵਾਂ ਦੇ ਨਾਮ ‘ਤੇ ਇੰਤਕਾਲ ਕਰਨ ਲਈ 60 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ। ਉਸ ਨੇ 50 ਹਜ਼ਾਰ ਰੁਪਏ ‘ਚ ਸੌਦਾ ਹੋ ਤੈਅ ਕੀਤਾ ਅਤੇ ਉਸ ਨੇ 5 ਹਜਾਰ ਰੁਪਏ ਪਹਿਲੇ ਲੈ ਲਏ। ਸ਼ਿਕਾਇਤ ਕਰਤਾ ਰਾਵਲ ਸਿੰਘ ਨੇ ਜਦੋਂ 45 ਹਜ਼ਾਰ ਰੁਪਏ ਉਕਤ ਪਟਵਾਰੀ ਨੂੰ ਫੜਾਏ ਤਾਂ ਵਿਜੀਲੈਂਸ ਟੀਮ ਨੇ ਮੌਕੇ ‘ਤੇ ਜਤਿੰਦਰ ਬਹਿਲ ਤੋਂ 45 ਹਜ਼ਾਰ ਰੁਪਏ ਬਰਾਮਦ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।