ਅੰਮ੍ਰਿਤਸਰ : ਸੁਲਤਾਨਵਿੰਡ ਰੋਡ ਦੀ ਗੁਰੂ ਨਾਨਕ ਪੁਰਾ ਗੱਲੀ ‘ਚ ਇੱਕ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ। ਲੋਕਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਦੇਰ ਰਾਤ ਹੋਈ ਭਾਰੀ ਬਾਰਸ਼ ਕਾਰਨ ਵਾਪਰਿਆ। ਫਾਇਰ ਬ੍ਰਿਗੇਡ ਦੇ ਚਾਰ ਗੱਡੀਆਂ ਮੌਕੇ ‘ ਤੇ ਪਹੁੰਚਿਆਂ ਹਨ ਅਤੇ ਮਲਬੇ ‘ ਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਹਾਦਸੇ ਵਿੱਚ ਇੱੱਕ ਬੱਚੀ ਸਮੇਤ 3 ਲੋਕਾਂ ਦੀ ਮੌਤ ਹੋ ਗਈ ਹੈ।
ਹਾਦਸੇ ਬਾਰੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਕਰੀਬ ਢਾਈ ਵਜੇ ਵਾਪਰਿਆ ਅਤੇ ਇਮਾਰਤ ਬਾਹਰੋਂ ਦੋ ਮੰਜ਼ਿਲਾ ਅਤੇ ਅੰਦਰੋਂ ਤਿੰਨ ਮੰਜ਼ਿਲਾ ਸੀ। ਹਾਦਸਾ ਦੇਰ ਰਾਤ ਜ਼ਿਆਦਾ ਬਾਰਸ਼ ਕਾਰਨ ਵਾਪਰਿਆ। ਨਾਲ ਹੀ ਅੱਗ ਬੁਝਾਊ ਵਿਭਾਗ ਅਜੇ ਵੀ ਮਲਬੇ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਵਿਚ ਜੁਟਿਆ ਹੋਇਆ ਹੈ। ਦੋ ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਰਾਹਤ ਕਾਰਜ ਅਜੇ ਚੱਲ ਰਿਹਾ ਹੈ।