ਪਟਿਆਲਾ,: ਪਟਿਆਲਾ ਦੀ ਜ਼ਿਲ੍ਹਾ ਅਦਾਲਤਾਂ ਵਿਖੇ ਹੋਈ ਬਾਰ ਐਸੋਸੀਏਸ਼ਨ ਪਟਿਆਲਾ ਦੀਆਂ ਚੋਣਾਂ ਦੌਰਾਨ ਪ੍ਰਧਾਨਗੀ ਤੇ ਬਿਕਰਮਜੀਤ ਸਿੰਘ ਭੁੱਲਰ ਵੱਲੋਂ ਕਬਜ਼ਾ ਕੀਤਾ ਗਿਆ | ਇਸ ਤੋਂ ਇਲਾਵਾ ਐਸੋਸੀਏਸ਼ਨ ਦੇ 6 ਅਹੁਦਿਆਂ ‘ਚੋਂ 5 ‘ਤੇ ਭੁੱਲਰ ਅਤੇ 1 ‘ਤੇ ਵਿਰਕ ਗਰੁੱਪ, 10 ਕਾਰਜਕਾਰੀ ਮੈਂਬਰਾਂ ‘ਚੋਂ 8 ਤੇ ਭੁੱਲਰ ਅਤੇ 2 ਤੇ ਵਿਰਕ ਗਰੁੱਪ ਦੇ ਮੈਂਬਰ ਕਾਬਜ਼ ਹੋਏ | ਚੋਣਾਂ ਦੀ ਨਤੀਜੇ ਆਉਣ ਦੇ ਨਾਲ ਹੀ ਵਕੀਲਾਂ ਵੱਲੋਂ ਢੋਲ ਧਮਾਕੇ ਦੇ ਮਾਲ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ | ਇਨ੍ਹਾਂ ਚੋਣਾਂ ‘ਚ ਬਿਕਰਮਜੀਤ ਸਿੰਘ ਭੁੱਲਰ ਨੇ 615 ਵੋਟਾਂ ਹਾਸਿਲ ਕਰਕੇ ਮੌਜੂਦਾ ਪ੍ਰਧਾਨ ਭੁਪਿੰਦਰ ਸਿੰਘ ਵਿਰਕ ਨੂੰ 181 ਵੋਟਾਂ ਦੇ ਅੰਤਰ ਨਾਲ ਹਰਾਇਆ ਜਦਕਿ ਵਿਰਕ ਨੂੰ 434 ਵੋਟਾਂ ਪਈਆਂ | ਮੀਤ ਪ੍ਰਧਾਨਗੀ ਲਈ ਵਿਰਕ ਗਰੁੱਪ ਦੇ ਅਵਨੀਤ ਬਲਿੰਗ ਨੇ 586 ਵੋਟਾਂ ਹਾਸਿਲ ਕਰਕੇ ਭੁੱਲਰ ਗਰੁੱਪ ਦੇ ਚਮਨਦੀਪ ਮਿੱਤਲ ਨੂੰ 149 ਵੋਟਾਂ ਦੇ ਅੰਤਰ ਨਾਲ ਹਰਾਇਆ ਜਦਕਿ ਮਿੱਤਲ ਨੂੰ 437 ਵੋਟਾਂ ਪਈਆਂ | ਇਸ ਤੋਂ ਇਲਾਵਾ ਸਕੱਤਰ ਦੇ ਅਹੁਦੇ ਲਈ ਭੁੱਲਰ ਗਰੁੱਪ ਦੇ ਸੰਜੇ ਖੰਨਾ ਨੇ 596 ਵੋਟਾਂ ਹਾਸਿਲ ਕਰਕੇ ਵਿਰਕ ਗਰੁੱਪ ਦੇ ਨਿਸ਼ਾਂਤ ਰਿਸ਼ੀ ਨੂੰ 161 ਵੋਟਾਂ ਦੇ ਅੰਤਰ ਨਾਲ ਹਰਾਇਆ ਜਦਕਿ ਨਿਸ਼ਾਂਤ ਨੂੰ 435 ਵੋਟਾਂ ਪਈਆਂ | ਸੰਯੁਕਤ ਸਕੱਤਰ ਦੇ ਅਹੁਦੇ ਲਈ ਭੁੱਲਰ ਗਰੁੱਪ ਦੇ ਰਾਕੇਸ਼ਇੰਦਰ ਸਿੰਘ ਸਿੱਧੂ ਨੇ 705 ਵੋਟਾਂ ਹਾਸਿਲ ਕਰਕੇ ਵਿਰਕ ਗਰੁੱਪ ਦੇ ਮਨਬੀਰ ਸਿੰਘ ਵਿਰਕ ਨੂੰ 385 ਵੋਟਾਂ ਦੇ ਅੰਤਰ ਨਾਲ ਹਰਾਇਆ ਤੇ ਮਨਬੀਰ ਵਿਰਕ ਨੂੰ 320 ਵੋਟਾਂ ਪਈਆਂ | ਕੈਸ਼ੀਅਰ ਲਈ ਭੁੱਲਰ ਗਰੁੱਪ ਦੇ ਪਰਗਟ ਸਿੰਘ ਜਾਵੰਡਾ ਨੇ 553 ਵੋਟਾਂ ਹਾਸਿਲ ਕਰਕੇ ਵਿਰਕ ਗਰੁੱਪ ਦੇ ਰਾਕੇਸ਼ ਬਧਵਾਰ ਨੂੰ 65 ਵੋਟਾਂ ਦੇ ਅੰਤਰ ਨਾਲ ਹਰਾਇਆ ਜਦਕਿ ਰਾਕੇਸ਼ ਬਧਵਾਰ ਨੂੰ 488 ਵੋਟਾਂ ਪਈਆਂ ਤੇ ਲਾਇਬ੍ਰੇਰੀਅਨ ਦੇ ਅਹੁਦੇ ਲਈ ਭੁੱਲਰ ਗਰੁੱਪ ਦੇ ਅਰੁਣ ਬਾਂਸਲ ਨੇ 652 ਵੋਟਾਂ ਹਾਸਿਲ ਕਰਕੇ ਵਿਰਕ ਗਰੁੱਪ ਦੇ ਰਾਹੁਲ ਸ਼ਰਮਾ ਨੂੰ ਹਰਾਇਆ ਜਦਕਿ ਰਾਹੁਲ ਸ਼ਰਮਾ ਨੂੰ 322 ਵੋਟਾਂ ਪਈਆਂ | ਇਸ ਤੋਂ ਇਲਾਵਾ ਕਾਰਜਕਾਰੀ ਮੈਂਬਰਾਂ ਲਈ ਭੁੱਲਰ ਗਰੁੱਪ ਦੇ 8 ਅਤੇ ਵਿਰਕ ਗਰੁੱਪ ਦੇ 2 ਮੈਂਬਰਾਂ ਦੀ ਚੋਣ ਕੀਤੀ ਗਈ | ਜੀਣਾ ‘ਚ ਭੁੱਲਰ ਗਰੁੱਪ ਦੇ ਅਸ਼ੋਕ ਕੁਮਾਰ, ਗੋਰਕੀ ਧੀਮਾਨ, ਗੁਰਧਿਆਨ ਸਿੰਘ, ਗੁਲਜ਼ਾਰ ਸਿੰਘ ਨੋਰਵਾਲ, ਹਰਪਿੰਦਰ ਸਿੰਘ ਨਾਭਾ, ਹਰਪ੍ਰੀਤ ਸਿੰਘ, ਮਨਿੰਦਰ ਸਿੰਘ ਝੰਡੀ, ਨਵੀ ਪਾਲਜੀ ਅਤੇ ਵਿਰਕ ਗਰੁੱਪ ਦੇ ਹਿਤੇਸ਼ ਮਿੱਤਲ ਤੇ ਜਸਪ੍ਰੀਤ ਸਿੰਘ ਚੁਣੇ ਗਏ | ਬਾਰ ਐਸੋਸੀਏਸ਼ਨ ਦੇ ਇਨ੍ਹਾਂ ਨਤੀਜਿਆਂ ਦਾ ਐਲਾਨ ਰਿਟਰਨਿੰਗ ਅਫ਼ਸਰ ਆਰ. ਐੱਨ. ਕੋਸ਼ਲ ਵੱਲੋਂ ਕੀਤਾ ਗਿਆ |