ਫ਼ਤਹਿਗੜ੍ ਸਾਹਿਬ: ਭਾਰਤੀ ਕ੍ਰਿਕਟ ਟੀਮ ਦੇ ਸਿਕਸਰ ਕਿੰਗ ਮੰਨੇ ਜਾਂਦੇ ਖੱਬੇ ਹੱਥ ਦੇ ਬੱਲੇਬਾਜ਼ ਯੁਵਰਾਜ ਸਿੰਘ ਨੇ ਅੱਜ ਜ਼ਿੰਦਗੀ ਦੀ ਇਕ ਹੋਰ ਬਿਹਤਰੀਨ ਸ਼ੁਰੂਆਤ ਕਰਦਿਆਂ ਮਾਡਲ ਤੋਂ ਅਦਾਕਾਰਾ ਬਣੀ ਹੇਜ਼ਲ ਕੀਚ ਨਾਲ ਵਿਆਹ ਦੇ ਸ਼ੁੱਭ ਬੰਧਨ ਵਿਚ ਬੱਝ ਗਿਆ। ਯੁਵਰਾਜ ਅਤੇ ਹੇਜ਼ਲ ਕੀਚ ਦੇ ਆਨੰਦ ਕਾਰਜ ਅੱਜ ਡੇਰਾ ਦੁਫੇੜਾ ਸਾਹਿਬ (ਫ਼ਤਹਿਗੜ੍ ਸਾਹਿਬ) ਵਿਖੇ ਸ਼ਾਮ ਕਰੀਬ 5 ਵਜੇ ਸ਼ੁਰੂ ਹੋਏ। ਇਸ ਮੌਕੇ ਡੇਰਾ ਮੁਖੀ ਸੰਤ ਰਾਮ ਸਿੰਘ ਗੰਢੂਆਂ ਵਾਲਿਆਂ ਵੱਲੋਂ ਜਿੱਥੇ ਇਹ ਅਨੰਦ ਕਾਰਜ ਕਰਵਾਏ ਗਏ ਉੱਥੇ ਬਾਬਾ ਬਲਵਿੰਦਰ ਸਿੰਘ ਮੁੱਲਾਂਪੁਰ ਵਾਲਿਆਂ ਨੇ ਆਪਣੇ ਜਥੇ ਸਮੇਤ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਅੱਜ ਸ਼ਾਮ ਜਦੋਂ 4:20 ਵਜੇ ਯੁਵਰਾਜ ਸਿੰਘ ਆਪਣੀ ਮਰਸਡੀਜ਼ ਬੈਨਜ਼ ਗੱਡੀ ‘ਚੋਂ ਆਪਣੀ ਪਤਨੀ ਹੇਜ਼ਲ ਕੀਚ, ਮਾਤਾ ਸ਼ਬਨਮ ਸਿੰਘ ਅਤੇ ਭਰਾ ਜ਼ੋਰਾਵਰ ਸਿੰਘ ਨਾਲ ਉੱਤਰਿਆ, ਜਿੱਥੇ ਉਸ ਦੇ ਪ੍ਸ਼ੰਸਕ ਵੱਡੀ ਗਿਣਤੀ ਵਿਚ ਹਾਜ਼ਰ ਸਨ। ਇਸ ਮੌਕੇ ਯੁਵਰਾਜ ਸਿੰਘ ਇਕ ਪੰਜਾਬੀ ਲਾੜੇ ਦੀ ਤਰਾ ਸਜਿਆ ਹੋਇਆ ਸੀ ਜਿਸ ਨੇ ਮਹਿਰੂਨ ਰੰਗ ਦੀ ਪੱਗ ਅਤੇ ਸ਼ੇਰਵਾਨੀ ਪਾਈ ਹੋਈ ਸੀ ਜਦੋਂਕਿ ਹੇਜ਼ਲ ਕੀਚ (ਜੋ ਕਿ ਵਿਆਹ ਤੋਂ ਬਾਅਦ ਗੁਰਬਸੰਤ ਕੌਰ ਬਣ ਗਈ) ਨੇ ਉਸੇ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ। ਇੱਥੇ ਵਰਨਣਯੋਗ ਹੈ ਕਿ ਉਸ ਦਾ ਪਿਤਾ ਯੋਗਰਾਜ ਸਿੰਘ ਇਸ ਸਮਾਗਮ ‘ਚੋਂ ਗ਼ੈਰ ਹਾਜ਼ਰ ਰਿਹਾ