ਦਿੱਲੀ :ਭਾਰਤੀ ਦੀ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਰਾਜਧਾਨੀ ਦਿੱਲੀ ਵਿਖੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਤੇ ਜਥੇਦਾਰ ਕਰਨੈਲ ਸਿੰਘ ਪੰਜੋਲੀ, ਐਗਜ਼ੈਕਟਿਵ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਮਿਲੇ।ਕੇਂਦਰੀ ਮੰਤਰੀ ਨੂੰ ਇਸ ਮੌਕੇ ਇਕ ਮੈਮੋਰੰਡਮ ਦਿੱਤਾ ਗਿਆ ਜਿਸ ਵਿਚ ਮੰਗ ਕੀਤੀ ਗਈ ਕਿ
1. ਪਾਕਿਸਥਾਨ ਵਿਚ ਸਿੱਖਾਂ ਦੇ ਕਈ ਮਹੱਤਵਪੂਰਨ ਧਾਰਮਿਕ ਸਥਾਨ ਹਨ ਤੇ ਪੰਜਾਬੀਆਂ ਦੀਆਂ ਕਈ ਰਿਸ਼ਤੇਦਾਰੀਆਂ ਵੀ ਉਧਰ ਹਨ।ਸਮੱਸਿਆ ਉਸ ਸਮੇਂ ਅਉਂਦੀ ਹੈ ਜਦੋਂ ਪਾਕਿਸਤਾਨ ਜਾਣ ਵਾਲੇ ਵਿਆਕਤੀ ਨੇ ਅਮਰੀਕਾ ਵਰਗੇ ਮੁਲਕ ਵਿਚ ਜਾਣਾ ਹੁੰਦਾ ਹੈ ਤਾਂ ਅਮਰੀਕਾ ਵਰਗੇ ਮੁਲਕ ਦੀ ਐਬੰਸੀ ਉਸ ਵਿਆਕਤੀ ਨੂੰ ਸ਼ੱਕੀ ਨਜ਼ਰੀਏ ਨਾਲ ਵੇਖਦੀ ਹੈ। ਅਸੀ ਮੰਗ ਕੀਤੀ ਕਿ ਅਮਰੀਕਾ ਨੂੰ ਇਸ ਤਰ੍ਰਾਂ ਦਾ ਵਤੀਰਾ ਨਾ ਕਰਨ ਲਈ ਭਾਰਤ ਸਰਕਾਰ ਇਸ ਪ੍ਰਕਾਰ ਦੇ ਵਿਆਕਤੀਆਂ ਦੀ ਵਕਾਲਤ ਕਰੇ।
2. ਦੂਜੀ ਮੰਗ ਕੀਤੀ ਕਿ ਭਾਰਤ ਅੰਦਰ ਅਜ਼ਾਦੀ ਲਈ ਪੰਜਾਬੀਆਂ ਤੇ ਸਿੱਖਾਂ ਦਾ ਵੱਡਾ ਯੋਗਦਾਨ ਹੈ ਇਸ ਲਈ ਭਾਰਤ ਅੰਦਰ ਜਿੰਨੇ ਵੀ ਏਅਰਪੋਟ ਹਨ ਉਨ੍ਹਾਂ ਵਿਚ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਮਪਲ) ਦੀ ਤਸਵੀਰ ਜ਼ਰੂਰ ਲਗਾਈ ਜਾਵੇ।
ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਜੀ ਨੇ ਇਹ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਹੈ।
ਇਸ ਵਫ਼ਦ ਨਾਲ ਰਣਜੀਤ ਸਿੰਘ ਤਲਵੰਡੀ ਰਾਮਾ ਪੀ.ਏ ਚੰਦੂਮਾਜਰ ਸਾਹਿਬ,ਸੁਰਿੰਦਰ ਸਿੰਘ ਸੁਹਾਗਹੇੜੀ,ਮਹਿੰਦਰਜੀਤ ਸਿੰਘ ਖਰੌੜੀ,ਸਰਬਜੀਤ ਸਿੰਘ ਸੁਹਾਗਹੇੜੀ,ਹਰਪਾਲ ਸਿੰਘ ਪੰਜੋਲਾ, ਜਗਜੀਤ ਸਿੰਘ ਪੰਜੋਲੀ,ਸੁਪਿੰਦਰਜੀਤ ਸਿੰਘ ਸੋਨਾ, ਨਰਿੰਦਰ ਸਿੰਘ ਸੈਫਲਪੁਰ ਸ਼ਾਮਿਲ ਸਨ।