ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉੱਪ-ਕੁਲਪਤੀ ਡਾ. ਐਚ. ਕੇ. ਮਨਮੋਹਨ ਸਿੰਘ ਦਾ ਬੀਤੀ ਰਾਤ ਦਿਹਾਂਤ ਹੋ ਗਿਆ | ਅੰਤਰਰਾਸ਼ਟਰੀ ਅਰਥ-ਸ਼ਾਸਤਰ ਮਾਹਿਰ ਡਾ. ਐਚ. ਕੇ. ਮਨਮੋਹਨ ਸਿੰਘ ਨੇ ਬੀਤੀ ਰਾਤ ਕਰੀਬ 9 ਵਜੇ ਆਖਰੀ ਸਾਹ ਲਿਆ | ਪਰਿਵਾਰਕ ਸੂਤਰਾਂ ਅਨੁਸਾਰ ਡਾ. ਮਨਮੋਹਨ ਸਿੰਘ ਦਾ ਅੰਤਿਮ ਸਸਕਾਰ 5 ਸਤੰਬਰ ਬਾਅਦ ਦੁਪਹਿਰ 1 ਵਜੇ ਪਟਿਆਲਾ ਦੇ ਰਾਜਪੁਰਾ ਰੋਡ ਸਥਿਤ ਵੀਰ ਜੀ ਸਮਸ਼ਾਨਘਾਟ ਵਿਖੇ ਕੀਤਾ ਜਾਵੇਗਾ |